
ਪਟਿਆਲਾ ਪ੍ਰਸਾਸ਼ਨ ਦੀ ਅਣਦੇਖੀ ਖਿਲਾਫ ਕਿਸਾਨ ਕਰਨਗੇ 26 ਜੁਲਾਈ ਨੂੰ ਰਾਜਪੁਰਾ ਹਾਈ ਵੇ ਜਾਮ
- by Jasbeer Singh
- July 25, 2024

ਪਟਿਆਲਾ ਪ੍ਰਸਾਸ਼ਨ ਦੀ ਅਣਦੇਖੀ ਖਿਲਾਫ ਕਿਸਾਨ ਕਰਨਗੇ 26 ਜੁਲਾਈ ਨੂੰ ਰਾਜਪੁਰਾ ਹਾਈ ਵੇ ਜਾਮ ਸੰਭੂ ਬਾਰਡਰ : ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਪਟਿਆਲਾ ਦੀ ਜਿਲ੍ਹਾ ਕਮੇਟੀ ਦੀ ਵਧਵੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 150 ਮੈਂਬਰਾਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਸੂਬਾ ਜਨਰਲ ਸੈਕਟਰੀ ਸ਼੍ਰੀ ਮਤੀ ਸੁਖਵਿੰਦਰ ਕੌਰ ਜਲਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਮੋਰਚੇ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਗਈਆਂ ਜਿਸ ਵਿੱਚ ਮੋਰਚੇ ਦੇ ਬਿਜਲੀ ਦੇ ਮਾੜੇ ਪ੍ਰਬੰਧਾਂ ਸਬੰਧੀ ਦੱਸਿਆ ਗਿਆ ਕਿ ਪ੍ਰਸਾਸ਼ਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿੰਨੇ ਵਾਰ ਮੋਰਚੇ ਦੇ ਆਗੂ ਬੇਨਤੀ ਕਰ ਚੁੱਕੇ ਹਨ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੋਰਚੇ ਦੇ ਆਗੂਆਂ ਵੱਲੋਂ ਕੀਤੇ ਫੈਸਲੇ ਅਨੁਸਾਰ ਇਸ ਮਸਲੇ ਤੇ 26 ਜੁਲਾਈ ਨੂੰ 12ਵਜੇ ਤੋਂ ਲੈ ਕੇ 4.00 ਵਜੇ ਤੱਕ ਗਗਨ ਚੌਂਕ ਰਾਜਪੁਰਾ ਵਿੱਖੇ ਸੜਕ ਤੇ ਜਾਮ ਕੀਤਾ ਜਾਵੇਗਾ। ਇੱਕ ਅਗਸਤ ਨੂੰ ਮੰਗਾਂ ਦੇ ਸਬੰਧ ਵਿੱਚ ਤਹਿਸੀਲਾਂ ਤੇ ਜਿਲ੍ਹਾ ਪੱਧਰਾਂ ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਉਸ ਤੋਂ ਬਾਅਦ ਵਿੱਚ 15 ਅਗਸਤ ਟਰੈਕਟਰ ਮਾਰਚ ਕੀਤੇ ਜਾਣਗੇ । ਇਹਨਾਂ ਪ੍ਰੋਗਰਾਮਾਂ ਵਿੱਚ ਜਿਲ੍ਹਾ ਪਟਿਆਲਾ ਵੱਲੋਂ ਸੈਂਕੜੇ ਕਿਸਾਨ ਸ਼ਮੂਲੀਅਤ ਕਰਨਗੇ ਇਸ ਲਈ ਬਲਾਕ ਪੱਧਰ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਆਗੂਆਂ ਵੱਲੋਂ ਬਾਰਡਰ ਖੋਲਣ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਅੱਜ ਆਏ ਫੈਸਲੇ ਤੇ ਵਿੱਚ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸੁਹਿਰਦ ਨਹੀਂ ਹੁਣ ਵੀ ਕੋਰਟ ਦੇ ਫੈਸਲੇ ਤੇ ਕਮੇਟੀ ਬਣਾ ਕੇ ਖਾਣਾ ਪੂਰਤੀ ਹੀ ਕੀਤੀ ਜਾਵੇਗੀ ਜਿਵੇਂ ਪਹਿਲੀਆਂ ਕਮੇਟੀਆਂ ਨੇ ਕੀਤੀ ਹੈ ਨੇ ਕਿਸਾਨਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਬਜਟ ਵਿੱਚ ਕਿਸਾਨੀ ਪ੍ਰਤੀ ਕੋਈ ਫੰਡ ਆਦਿ ਦਾ ਪ੍ਰਭਧਾਣ ਕਰਦੀ। ਮੀਟਿੰਗ ਵਿੱਚ ਮੋਰਚੇ ਦੀ ਮਜ਼ਬੂਤੀ ਲਈ ਸਾਰੇ ਬਲਾਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਹਰ ਰੋਜ ਮੋਰਚੇ ਤੇ ਇਕੱਠ ਕੀਤਾ ਜਾਵੇਗਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ , ਸੂਬਾ ਪ੍ਰੈੱਸ ਸਕੱਤਰ ਡਾਕਟਰ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ, ਬਲਾਕ ਪ੍ਰਧਾਨ ਵਿਕਰਮਜੀਤ ਸਿੰਘ ਅਰਨੋ ਨੇ ਆਪੋ ਆਪਣੇ ਵਿਚਾਰ ਰੱਖੇ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ,ਅਜੈਬ ਸਿੰਘ ਨੱਥੂਮਾਜਰਾ, ਜਗਜੀਤ ਸਿੰਘ,ਸੁਰਿਦਰ ਸਿੰਘ ਕਕਰਾਲਾ,ਕਾਕਾ ਸਿੰਘ , ਜਰਨੈਲ ਸਿੰਘ, ਇੰਦਰਮੋਹਨ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਮਨਜੀਤ ਕੌਲੀ, ਯਾਦਵਿੰਦਰ ਸਿੰਘ ਕੂਕਾ, ਪਲਜੀਤ ਸਿੰਘ ਭਾਦਸੋਂ, ਇੰਦਰਜੀਤ ਦਿਓਗੜ੍ਹ ਅਵਤਾਰ ਸਿੰਘ,ਪ੍ਰਗਟ ਸਿੰਘ ਆਦਿ ਸ਼ਾਮਿਲ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.