
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ “ਸਵੱਛਤਾ ਦਾ ਉਤਸਵ, ਦੇਸ਼ ਦਾ ਗੌਰਵ” ਦੀ ਸ਼ੁਰੂਆਤ
- by Jasbeer Singh
- September 18, 2025

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ “ਸਵੱਛਤਾ ਦਾ ਉਤਸਵ, ਦੇਸ਼ ਦਾ ਗੌਰਵ” ਦੀ ਸ਼ੁਰੂਆਤ ਪਟਿਆਲਾ, 18 ਸਤੰਬਰ 2025 : ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ “ਸਵੱਛਤਾ ਦਾ ਉਤਸਵ, ਦੇਸ਼ ਦਾ ਗੌਰਵ” ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਿੰਦਰ ਸਿੰਘ ਟਿਵਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਵਿਖੇ ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ 2 ਪਟਿਆਲਾ ਇੰਜੀਨੀਅਰ ਰਸ਼ਪਿੰਦਰ ਸਿੰਘ, ਦੀ ਅਗਵਾਈ ਹੇਠ ਹੋਈ । ਇੰਜੀਨੀਅਰ ਰਸ਼ਪਿੰਦਰ ਸਿੰਘ, ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵੱਛਤਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ ਦੀ ਅਪੀਲ ਕੀਤੀ ਅਤੇ ਹਰੇਕ ਪਿੰਡ, ਸ਼ਹਿਰ, ਜ਼ਿਲ੍ਹਾ, ਰਾਜ ਅਤੇ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਉਹਨਾਂ ਪਲਾਸਟਿਕ ਦੀ ਥਾਂ ਕੱਪੜੇ ਜਾਂ ਜੂਟ ਦੇ ਝੌਲਿਆਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦਿਆਂ ਵਾਤਾਵਰਨ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ । ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਮੁਹਿੰਮ ਮਹਾਤਮਾ ਗਾਂਧੀ ਜੀ ਦੀ ਜਯੰਤੀ (2 ਅਕਤੂਬਰ) ਤੱਕ ਚੱਲੇਗੀ ਅਤੇ ਇਸ ਦੌਰਾਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ । ਸੈਨੀਟੇਸ਼ਨ ਮੰਡਲ ਨੰ:2, ਪਟਿਆਲਾ ਤੋਂ ਆਈ. ਈ. ਸੀ. ਸਪੈਸ਼ਲਿਸਟ ਵੀਰਪਾਲ ਦੀਕਸ਼ਿਤ ਵੱਲੋਂ ਸਵੱਛਤਾ ਸਹੁੰ ਚੁਕਵਾਈ ਗਈ ਅਤੇ ਸਕੂਲ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸਵੱਛਤਾ ਰੈਲੀ ਕੱਢੀ ਗਈ । ਇਸ ਮੌਕੇ 'ਅਗਰ ਹਰੀ ਫਾਊਂਡੇਸ਼ਨ' ਵੱਲੋਂ ਜੇ. ਕੇ. ਜੀਵਨ ਕੁਮਾਰ ਜਿੰਦਲ ਨੇ ਵੀ ਮੁਹਿੰਮ ਵਿੱਚ ਭਾਗ ਲਿਆ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨਅਤੇ ਉਸਦੇ ਸਹੀ ਨਿਪਟਾਰੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਉਪ-ਮੰਡਲ ਇੰਜੀਨੀਅਰ ਵੱਲਭਾ ਰਿਸ਼ੀ (ਉਪ-ਮੰਡਲ ਨੰ:3, ਪਟਿਆਲਾ), ਸੀਮਾ ਸੋਹਲ, ਅਕਾਸ਼ਦੀਪ ਕੌਰ, ਅਮਨਦੀਪ ਕੌਰ, ਅਭੀਦੀਪ ਸਿੰਘ, ਹਰਜਿੰਦਰ ਸਿੰਘ, ਸਪਨਾ ਸ਼ੂਸ਼ਨ, ਮਲਕੀਤ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਰਹੇ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰਦਰਸ਼ਨ ਕੀਤੇ ਗਏ । ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਨਰੇਸ਼ ਜੈਨ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।