post

Jasbeer Singh

(Chief Editor)

ਫਿ਼ਲਮ ਅਦਾਕਾਰ ਸੋਨੰੁ ਸੂਦ ਦੇ ਦੁਕਾਨਾਂ ਦੇ ਬਾਹਰ ਨਾਮ ਲਿਖੇ ਜਾਣ ਦੇ ਮਾਮਲੇ ਤੇ ਲਏ ਸਟੈਂਡ ਤੇ ਫਿ਼ਲਮੀ ਅਦਾਕਾਰਾ ਕੰਗਨਾ

post-img

ਫਿ਼ਲਮ ਅਦਾਕਾਰ ਸੋਨੰੁ ਸੂਦ ਦੇ ਦੁਕਾਨਾਂ ਦੇ ਬਾਹਰ ਨਾਮ ਲਿਖੇ ਜਾਣ ਦੇ ਮਾਮਲੇ ਤੇ ਲਏ ਸਟੈਂਡ ਤੇ ਫਿ਼ਲਮੀ ਅਦਾਕਾਰਾ ਕੰਗਨਾ ਰਨੌਤ ਨੇ ਕੀਤੇ ਸਵਾਲ ਖੜ੍ਹੇ ਮੁੰਬਈ, 20 ਜੁਲਾਈ : ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਦਾਕਾਰ ਸੋਨੂ ਸੂਦ ਵੱਲੋਂ ਕਾਂਵੜ ਯਾਤਰਾ ਦੇ ਰਸਤਿਆਂ ’ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਬਾਹਰ ਮਾਲਕਾਂ ਦੇ ਨਾਮ ਲਿਖੇ ਜਾਣ ਦੇ ਯੂਪੀ ਸਰਕਾਰ ਦੇ ਨਿਰਦੇਸ਼ਾਂ ਖਿ਼ਲਾਫ਼ ਲਏ ਸਟੈਂਡ ’ਤੇ ਸਵਾਲ ਖੜ੍ਹੇ ਕੀਤੇ ਹਨ। ਸੋਨੂ ਸੂਦ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਕਿਹਾ ਹੈ ਕਿ ਦੁਕਾਨਾਂ ਦੇ ਬਾਹਰ ‘ਇਨਸਾਨੀਅਤ’ ਲਿਖਿਆ ਜਾਣਾ ਚਾਹੀਦਾ ਹੈ। ਕੰਗਨਾ ਨੇ ਕਿਹਾ ਕਿ ਉਹ ਮੰਨਦੀ ਹੈ ਕਿ ‘ਹਲਾਲ’ ਨੂੰ ‘ਇਨਸਾਨੀਅਤ’ ਨਾਲ ਬਦਲਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਫਿਲਮ ਲੇਖਕ ਜਾਵੇਦ ਅਖ਼ਤਰ ਨੇ ਵੀ ਮੁਜ਼ੱਫਰਨਗਰ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਸੀ। ਉਨ੍ਹਾਂ ‘ਐਕਸ’ ’ਤੇ ਲਿਖਿਆ ਸੀ,‘‘ਦੁਕਾਨਾਂ ਦੇ ਬਾਹਰ ਨਾਮ ਕਿਉਂ ਲਿਖੇ ਜਾਣੇ ਚਾਹੀਦੇ ਹਨ? ਜਰਮਨੀ ’ਚ ਨਾਜ਼ੀ ਖਾਸ ਦੁਕਾਨਾਂ ਅਤੇ ਘਰਾਂ ’ਤੇ ਇਕ ਨਿਸ਼ਾਨ ਲਾਇਆ ਕਰਦੇ ਸਨ ਅਤੇ ਹੁਣ ਉਹੋ ਜਿਹੇ ਹੱਥਕੰਡੇ ਯੂਪੀ ’ਚ ਵੀ ਅਪਣਾਏ ਜਾ ਰਹੇ ਹਨ।

Related Post

Instagram