ਵਰਦੀ ਪਾ ਕੇ ਸ਼ਰਾਬ ਪੀਂਦਿਆਂ ਦੀ ਵਾਇਰਲ ਘਟਨਾ ਨੂੰ ਏ. ਡੀ. ਸੀ. ਪੀ. ਨੇ ਦੱਸਿਆ ਸ਼ਰਮਨਾਕ
- by Jasbeer Singh
- July 20, 2024
ਵਰਦੀ ਪਾ ਕੇ ਸ਼ਰਾਬ ਪੀਂਦਿਆਂ ਦੀ ਵਾਇਰਲ ਘਟਨਾ ਨੂੰ ਏ. ਡੀ. ਸੀ. ਪੀ. ਨੇ ਦੱਸਿਆ ਸ਼ਰਮਨਾਕ ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵੱਲਾ ਥਾਣੇ ਤੋਂ ਕੁੱਝ ਦੂਰ ਡਿਊਟੀ ’ਤੇ ਤਾਇਨਾਤ ਚਾਰ ਪੁਲਸ ਮੁਲਾਜ਼ਮਾਂ ਜਿਨ੍ਹਾਂ ਨੇ ਵੀਰਵਾਰ ਸ਼ਾਮ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਵਿਚੋਂ ਦੋ ਮੁਲਾਜਮ ਸ਼ਰਾਬ ਪੀਂਦੇ ਸਮੇਂ ਪੁਲਸ ਦੀ ਵਰਦੀ ਵਿਚ ਸਨ ਨੂੰ ਅਜਿਹਾ ਕਰਦਾ ਦੇਖ ਕੇ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਵੀਡੀਓ ਵਾਇਰ ਕਰ ਦਿੱਤੀ ਗਈ, ਜਿਸ ਨੂੰ ਏ. ਡੀ. ਸੀ. ਪੀ. ਵਲੋਂ ਬਹੁਤ ਹੀ ਸ਼ਰਮਨਾਕ ਘਟਨਾ ਦੱਸਿਆ ਗਿਆ ਕਿਉਂਕਿ ਅਜਿਹਾ ਕਰਨਾ ਪੁਲਸ ਵਿਭਾਗ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।
