ਫਿ਼ਲਮ ਅਦਾਕਾਰ ਸੋਨੂੰ ਸੂਦ ਨੂੰ ਰੋਟੀ ਪਕਾਉਣ ਵਾਲੇ ਵਲੋਂ ਥੁੱਕਣ ਵਾਲੇ ਦੇ ਹੱਕ ਵਿਚ ਮੈਸੇਜ਼ ਕਰਨ ਤੇ ਕਰਨਾ ਪੈ ਰਿਹਾ ਤਿੱ
- by Jasbeer Singh
- July 20, 2024
ਫਿ਼ਲਮ ਅਦਾਕਾਰ ਸੋਨੂੰ ਸੂਦ ਨੂੰ ਰੋਟੀ ਪਕਾਉਣ ਵਾਲੇ ਵਲੋਂ ਥੁੱਕਣ ਵਾਲੇ ਦੇ ਹੱਕ ਵਿਚ ਮੈਸੇਜ਼ ਕਰਨ ਤੇ ਕਰਨਾ ਪੈ ਰਿਹਾ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਟਵੀਟਰ ਤੋਂ ਐਕਸ ਦੇ ਨਾਮ ਨਾਲ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਕ ਯੂਜਰਸ ਵਲੋਂ ਇਕ ਵਿਅਕਤੀ ਵਲੋਂ ਗਾਹਕਾਂ ਲਈ ਰੋਟੀ ਬਣਾਉਦੇ ਸਮੇਂ ਆਟੇ ਤੇ ਥੁੱਕਣ ਦੀ ਸ਼ੇਅਰ ਕੀਤੀ ਗਈ ਪੋਸਟ ਤੇ ਫਿ਼ਲਮ ਅਦਾਕਾਰ ਸੋਨੂੰ ਸੂਦ ਨੇ ਉਸ ਵਿਅਕਤੀ ਦੇ ਹੱਕ ਵਿਚ ਨਿਤਰਦਿਆਂ ਐਕਸ ਤੇ ਮੈਸੇਜ ਸ਼ੇਅਰ ਕਰ ਦਿੱਤਾ ਕਿ ਸਾਡੇ ਧਰਮ ਵਿਚ ਤਾਂ ਸ੍ਰੀ ਰਾਮ ਜੀ ਨੇ ਸ਼ਬਰੀ ਦੇ ਖੱਟੇ ਬੇਰ ਤੱਕ ਖਾਧੇ ਸਨ। ਸੋਨੂੰ ਸੂਦ ਦੇ ਅਜਿਹਾ ਮੈਸੇਜ ਪਾਉਣ ਤੇ ਹੀ ਹੋਰ ਐਕਸ ਇਸਤੇਮਾਲ ਕਰ ਰਹੀ ਯੂਜਰਸ ਨੇ ਲਿਖਿਆ ਕਿ ਫੇਰ ਤਾਂ ਇਹ ਰੋਟੀ ਸੋਨੂੰ ਸੂਦ ਨੂੰ ਬਾਰਸੈਲ ਕਰ ਦੇਣੀ ਚਾਹੀਦੀ ਹੈ। ਜਿਸ ਤੇ ਸੋਨੰੁ ਸੂਦ ਨੇ ਕਿਹਾ ਕਿ ਜਦੋਂ ਰਾਮ ਜੀ ਸ਼ਬਰੀ ਦੇ ਖੱਟੇ ਬੇਰ ਖਾ ਸਕਦੇ ਹਨ ਤਾਂ ਫਿਰ ਉਹ ਕਿਉਂ ਨਹੀਂ ਖਾ ਸਕਦਾ ਕਿਉਂਕਿ ਹਿੰਸਾ ਨੂੰ ਅਹਿੰਸਾ ਨਾਲ ਹਰਾਇਆ ਜਾ ਸਕਦਾ ਹੈ।ਸੋਨੂੰ ਸੂਦ ਨੇ ਕਿਹਾ ਕਿ ਮਨੁੱਖਤਾ ਬਰਕਰਾਰ ਰਹਿਣੀ ਚਾਹੀਦੀ ਹੈ। ਸੋਨੰੁ ਸੂਦ ਦੇ ਅਜਿਹਾ ਆਖਣ ਤੇ ਇਕ ਹੋਰ ਯੂਜਰਸ ਨੇ ਇਥੋਂ ਤੱਕ ਲਿਖ ਦਿੱਤਾ ਕਿ ਇੰਨਾਂ ਵੀ ਬਚਾਅ ਨਾ ਕਰੋ ਕਿ ਗਲਤ ਨੰੁ ਵੀ ਸਹੀ ਸਬੂਤ ਦੇਣ ਵਿਚ ਰੁੱਝ ਰਹੋ।
