
ਵੂਮੈਨ ਸੈਲ ਪਟਿਆਲਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕੇਸ ਦਰਜ
- by Jasbeer Singh
- July 20, 2024

ਵੂਮੈਨ ਸੈਲ ਪਟਿਆਲਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕੇਸ ਦਰਜ ਪਟਿਆਲਾ, 20 ਜੁਲਾਈ (ਪਰਮਿੰਦਰ, ਗਰੇਵਾਲ) : ਥਾਣਾ ਵੂਮੈਨ ਸੈਲ ਪਟਿਆਲਾ ਨੇ ਸਿ਼ਕਾਇਤਕਰਤਾ ਕਰਨਪ੍ਰੀਤ ਕੌਰ ਪੁੱਤਰੀ ਪਰਮਿੰਦਰ ਸਿੰਘ ਵਾਸੀ ਹੇਮ ਬਾਗ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਵਿਅਕਤੀ ਵਿਰੁੱਧ ਧਾਰਾ 406, 498 ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਉਪਿੰਦਰ ਸਿੰਘ ਪੁਤਰ ਗੁਰਦੀਪ ਸਿੰਘ ਵਾਸੀ ਹੇਮ ਬਾਗ ਪਟਿਆਲਾ ਹਾਲ ਵਾਸੀ ਕੈਨੇਡਾ ਸ਼ਾਮਲ ਹੈ। ਵੂਮੈਨ ਸੈਲ ਪਟਿਆਲਾ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ 13 ਫਰਵਰੀ 2011 ਨੂੰ ਉਪਿੰਦਰ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਪਿੰਦਰ ਸਿੰਘ ਵਲੋਂ ਉਸਨੂੰ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਸੀ ਅਤੇ ਉਸਦੇ ਦਾਜ ਦਾ ਸਮਾਨ ਵੀ ਉਪਿੰਦਰ ਸਿੰਘ ਦੇ ਕਬਜੇ ਵਿਚ ਹੀ ਹੈ। ਜਿਸ ਤੇ ਜਾਂਚ ਪੜ੍ਹਤਾਲ ਕਰਨ ਉਪਰੰਤ ਵੂਮੈਨ ਸੈਲ ਪਟਿਆਲਾ ਨੇ 23 ਮਾਰਚ 2024 ਨੂੰ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।