
National
0
ਪੁਲਸ ਕੋਲ ਅੱਜ ਪੇਸ਼ ਹੋਣਗੇ ਫਿ਼ਲਮ ਨਿਰਮਾਤਾ ਏਕਤਾ ਕਪੂਰ ਅਤੇ ਸ਼ੋਭਾ ਕਪੂਰ
- by Jasbeer Singh
- October 23, 2024

ਪੁਲਸ ਕੋਲ ਅੱਜ ਪੇਸ਼ ਹੋਣਗੇ ਫਿ਼ਲਮ ਨਿਰਮਾਤਾ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਮੁੰਬਈ : ਪੁਲਸ ਨੇ ਵੈੱਬ ਸੀਰੀਜ਼ ਦੌਰਾਨ ਨਾਬਾਲਗ ਲੜਕੀਆਂ ਦੀਆਂ ਕਥਿਤ ਅਸ਼ਲੀਲ ਫੋਟੋਆਂ ਫਿਲਮਾਉਣ ਦੇ ਮਾਮਲੇ ਵਿੱਚ ਫਿਲਮ ਨਿਰਮਾਤਾ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ 24 ਅਕਤੂਬਰ ਨੂੰ ਪੁਲੀਸ ਥਾਣੇ ਪੇਸ਼ ਹੋਣ ਲਈ ਕਿਹਾ ਹੈ। ਪੁਲੀਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਖਿਲਾਫ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਸੀ ਤੇ ਉਨ੍ਹਾਂ ਨੂੰ ਜਾਂਚ ਦਾ ਸਾਹਮਣਾ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਏਐੱਲਟੀ ਬਾਲਾਜੀ ਦੀ ਵੈੱਬ ਸੀਰੀਜ਼ ‘ਗੰਦੀ ਬਾਤ’ ਦੇ ਐਪੀਸੋਡ ਨੰਬਰ ਛੇ ’ਚ ਨਾਬਾਲਗ ਕੁੜੀਆਂ ਦੇ ਇਤਰਾਜ਼ਯੋਗ ਦ੍ਰਿਸ਼ ਫਿਲਮਾਏ ਗਏ ਹਨ।