post

Jasbeer Singh

(Chief Editor)

Patiala News

ਨਰਸਿੰਗ ਸਕੂਲ ਮਾਤਾ ਕੁਸੱਲਿਆ ਵਿਖੇ ਲਗਾਇਆ ਗਿਆ ਫਸਟ ਏਡ ਟ੍ਰੇਨਿੰਗ ਸੈਸ਼ਨ

post-img

ਨਰਸਿੰਗ ਸਕੂਲ ਮਾਤਾ ਕੁਸੱਲਿਆ ਵਿਖੇ ਲਗਾਇਆ ਗਿਆ ਫਸਟ ਏਡ ਟ੍ਰੇਨਿੰਗ ਸੈਸ਼ਨ ਪਟਿਆਲਾ 13 ਮਈ : ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ.ਜਗਪਾਲਇੰਦਰ ਸਿੰਘ ਅਤੇ ਮੈਡੀਕਲ ਸੁਪਰਡੈਂਟ ਐਮਕੇਐਚ ਡਾ.ਐਸਜੇ ਸਿੰਘ ਦੀ ਅਗਵਾਈ ਹੇਠ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਟ੍ਰੇਨਿੰਗ ਸੈਸ਼ਨ ਲਗਾਇਆ ਗਿਆ ,ਇਸ ਮੌਕੇ ਭਾਰਤ ਸਰਕਾਰ ਦੇ ਆਫਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀਪੀਆਰ ਟਰੇਨਰ ਸ੍ਰੀ ਕਾਕਾ ਰਾਮ ਵਰਮਾ ਜੀ ਵੱਲੋਂ ਨਰਸਿੰਗ ਵਿਦਿਆਰਥੀਆਂ ਨੂੰ ਅਪਾਤਕਾਲੀਨ ਸਥਿਤੀ ਵਿੱਚ ਬੰਬਾਂ, ਗੈਸਾਂ, ਧੂੰਏ ਅਤੇ ਅੱਗ ਤੋਂ ਬਚਾਓ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਲੋੜ ਤੋਂ ਵੱਧ ਧੂੰਏ ਅਤੇ ਜਹਰੀਲੀਆਂ ਗੈਸਾਂ ਨਾਲ ਦਮ ਘੁੱਟਣਾ ,ਦਿਲ ਦਾ ਦੌਰਾ, ਕਾਰਡੀਅਕ ਅਰੈਸਟ, ਬੇਹੋਸ਼ ਹੋਣਾ, ਦਿਮਾਗ ਨੂੰ ਆਕਸੀਜਨ ਦੀ ਕਮੀ ,ਸਰੀਰ ਵਿੱਚ ਗੁਲੂਕੋਜ਼ ਦੀ ਕਮੀ ਨਾਲ ਕੁਝ ਕੁ ਮਿੰਟਾਂ ਵਿੱਚ ਮੌਤ ਹੋ ਜਾਣ ਦਾ ਖਤਰਾ ਹੁੰਦਾ ਹੈ ,ਸੋ ਮੌਤਾਂ ਹੋਣ ਤੋਂ ਰੋਕਣ ਲਈ ਟ੍ਰੇਨਿੰਗ ਅਤੇ ਇਸ ਸਬੰਧੀ ਮੌਕ ਡਰਿਲਾਂ ਵੀ ਕਰਵਾਈਆਂ। ਉਹਨਾਂ ਚਾਦਰਾਂ, ਚੁੰਨੀਆਂ, ਰੱਸੀਆਂ ,ਪੌੜੀਆਂ ਨਾਲ ਸਟਰੇਚਰ ਤਿਆਰ ਕਰਨੀ, ਵੈਂਟੀਲੇਟਰ ਤੇ ਸੇਫ ਤਰੀਕੇ ਨਾਲ ਸਾਂਹ ਦਿਵਾਉਣ ਬਾਰੇ ਦੱਸਿਆ। ਇਸ ਦੇ ਨਾਲ ਹੀ ਪੁਲਿਸ ਐਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਬੁਲਾਉਣ ਲਈ ਟੈਲੀਫੋਨ ਨੰਬਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸੀਨੀਅਰ ਮੈਡੀਕਲ ਅਫਸਰ ਐਮ.ਕੇ ਐਚ ਡਾ .ਵਿਕਾਸ ਗੋਇਲ ਵੱਲੋਂ ਵੀ ਵਿਦਿਆਰਥੀਆਂ ਨੂੰ ਫਸਟ ਏਡ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਇੰਸਪੈਕਟਰ ਸ੍ਰੀ ਰਾਮ ਸ਼ਰਨ ਨੇ ਵੀ ਵਿਦਿਆਰਥੀਆਂ ਨੂੰ ਗਾਈਡ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਮੀਤ ਕੌਰ ,ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਕੁਲਵੀਰ ਕੌਰ, ਨਰਸਿੰਗ ਟਿਊਟਰ ਸ਼੍ਰੀਮਤੀ ਰਜਨੀ ਬਾਲਾ, ਸ਼੍ਰੀਮਤੀ ਹੋਮੀਪਾਲ ਅਤੇ ਸਾਰਾ ਨਰਸਿੰਗ ਸਟਾਫ ਹਾਜ਼ਰ ਸੀ।

Related Post