Lok Sabha Elections: ਪੰਜਾਬ ਲਈ BJP ਦੀ ਪਹਿਲੀ ਸੂਚੀ ਚ 7 ਉਮੀਦਵਾਰ ! ਕਾਂਗਰਸ ਤੇ AAP ਤੋਂ ਆਏ ਲੀਡਰਾਂ ਤੇ ਖੇਡਿਆ
- by Jasbeer Singh
- March 30, 2024
First List Of Punjab BJP: ਲੋਕ ਸਭਾ ਚੋਣਾਂ ਲਈ ਪੰਜਾਬ ਭਾਜਪਾ ਦੀ ਪਹਿਲੀ ਸੂਚੀ ਜਲਦੀ ਹੀ ਆ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਦਫ਼ਤਰ ਵਿੱਚ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਜਾਖੜ ਨੇ ਕਿਹਾ ਕਿ ਜਲਦ ਹੀ ਭਾਜਪਾ ਵੱਲੋਂ 6 ਤੋਂ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਪਾਰਟੀ ਹਾਈਕਮਾਂਡ ਨੇ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਨੂੰ ਲਗਭਗ ਫਾਈਨਲ ਕਰ ਲਿਆ ਹੈ। ਇੰਚਾਰਜ ਰੂਪਾਨੀ ਨੇ ਸੰਕੇਤ ਦਿੱਤਾ ਹੈ ਕਿ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਪਾਰਟੀ ਵਿੱਚ ਕੱਦ ਵਧਾਇਆ ਜਾਵੇਗਾ। ਇਸ ਤੋਂ ਸਾਫ਼ ਹੈ ਕਿ ਭਾਜਪਾ ਇਨ੍ਹਾਂ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਵਿੱਚ ਆਪਣਾ ਉਮੀਦਵਾਰ ਬਣਾਏਗੀ। ਪੰਜਾਬ ਵਿੱਚ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗਠਜੋੜ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਚਰਚਾਵਾਂ ਸਨ ਕਿ ਬੀਜੇਪੀ ਅਤੇ ਅਕਾਲੀ ਦਲ ਲੋਕ ਸਭਾ ਚੋਣ ਇਕੱਠੇ ਲੜ੍ਹ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ। ਦਰਅਸਲ ਜਾਣਕਾਰੀ ਮਿਲੀ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ ਬੀਜੇਪੀ 6 ਸੀਟਾਂ ਦੀ ਮੰਗ ਕਰ ਰਹੀ ਸੀ ਅਤੇ ਅਕਾਲੀ ਦਲ ਸਿਰਫ਼ 3 ਸੀਟਾਂ ਹੀ ਛੱਡਣ ਲਈ ਤਿਆਰ ਸੀ। ਜਿਸ ਕਰਕੇ ਇਹ ਸਹਿਮਤੀ ਨਹੀਂ ਬਣ ਸਕੀ। ਹੁਣ ਭਾਜਪਾ ਪਹਿਲੀ ਸੂਚੀ ਵਿੱਚ 6 ਤੋਂ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਜਾ ਰਹੀ ਹੈ। ਅਤੇ ਇਸ ਸੂਚੀ ਵਿੱਚ ਸਾਰੇ ਬਾਹਰੀ ਪਾਰਟੀਆਂ ਤੋਂ ਆਏ ਲੀਡਰ ਹੀ ਸ਼ਾਮਲ ਹੋਣਗੇ। ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਹਾਲੇ ਤੱਕ ਸਿਰਫ਼ ਆਮ ਆਦਮੀ ਪਾਰਟੀ ਨੇ ਹੀ ਅੱਠ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ। ਇਹਨਾਂ 8 ਉਮੀਦਵਾਰਾਂ ਚੋਂ ਇੱਕ ਸੁਸ਼ੀਲ ਕੁਮਾਰ ਰਿੰਕੂ ਤਾਂ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਅਜਿਹੇ ਵਿੱਚ ਆਪ ਦੇ 7 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਹਨ। ਕਾਂਗਰਸ ਨੇ ਵੀ ਹਾਲੇ ਤੱਕ ਕੋਈ ਉਮੀਦਵਾਰ ਚੋਣ ਮੈਦਾਨ ਚ ਨਹੀਂ ਉਤਾਰਿਆ।
