July 6, 2024 00:57:41
post

Jasbeer Singh

(Chief Editor)

Latest update

ਸੁਨਿਆਰੇ ਦੀ ਦੁਕਾਨ ਤੋਂ ਲੁੱਟ-ਖੋਹ ਕਰਨ ਵਾਲੇ ਪੰਜ ਮੁਲਜ਼ਮ ਗ੍ਰਿਫ਼ਤਾਰ, ਬੈਂਕ ਦੀਆਂ ਕਿਸ਼ਤਾਂ ਦੇਣ ਤੋਂ ਅਸਮਰੱਥ ਖ਼ੁਦ ਹੀ ਰਚ

post-img

23 ਅਪ੍ਰੈਲ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਵਿਖੇ ਰਾਤ ਸਾਢੇ ਅੱਠ ਵਜੇ ਦੇ ਕਰੀਬ ਸੁਨਿਆਰੇ ਦੀ ਦੁਕਾਨ ’ਤੇ ਦੋ ਲੱਖ ਦੀ ਨਕਦੀ, ਗਹਿਣੇ ਅਤੇ ਹੋਰ ਸਾਮਾਨ ਲੁੱਟਣ ਵਾਲੇ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਕਾਬੂ ਕਰ ਕੇ ਇਸ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਵਪਾਰਕ ਘਾਟੇ ਨੂੰ ਪੂਰਾ ਕਰਨ ਲਈ ਸੁਨਿਆਰੇ ਨੇ ਖ਼ੁਦ ਹੀ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਵਾਇਆ ਸੀ। ਇਸ ਮਾਮਲੇ ਵਿਚ ਦੋ ਹੋਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ ਲੱਖ ਦੀ ਨਕਦੀ, ਦੁਕਾਨ ਦਾ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਪੁਲਿਸ ਲਾਈਨ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ 23 ਅਪ੍ਰੈਲ ਨੂੰ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਥਾਣਾ ਮੁਕੇਰੀਆਂ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੌੜਾ ਜਿਊਲਰ ਦੀ ਦੁਕਾਨ ’ਤੇ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਪਿਸਤੌਲ ਦੇ ਜ਼ੋਰ ’ਤੇ ਦੁਕਾਨ ਮਾਲਕ ਅਤਿਨ ਜੌੜਾ ਵਾਸੀ ਗਾਂਧੀ ਕਾਲੋਨੀ ਮੁਕੇਰੀਆਂ ਕੋਲੋਂ ਦੋ ਲੱਖ ਦੀ ਨਕਦੀ, ਹੱਥ ਵਿਚ ਪਾਈਆਂ ਦੋ ਡਾਇਮੰਡ ਮੁੰਦਰੀਆਂ ਅਤੇ 20 ਤੋਂ 25 ਤੋਲੇ ਤੱਕ ਸੋਨਾ ਲੁੱਟ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਡੀਐੱਸਪੀ ਸ਼ਿਵਦਰਸ਼ਨ ਸਿੰਘ ਸੰਧੂ, ਡੀਐੱਸਪੀ ਵਿਪਨ ਕੁਮਾਰ ਮੁਕੇਰੀਆਂ, ਗੁਰਪ੍ਰੀਤ ਸਿੰਘ ਇੰਚਾਰਜ ਸੀਆਈਏ ਅਤੇ ਥਾਣਾ ਮੁਖੀ ਪ੍ਰਮੋਦ ਕੁਮਾਰ ’ਤੇ ਆਧਾਰਿਤ ਟੀਮ ਦਾ ਗਠਨ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਸਿਟੀ ਪੁਲਿਸ ਨੇ ਰੋਹਿਤ ਕੁਮਾਰ ਵਾਸੀ ਰਾਮ ਕਾਲੋਨੀ ਕੈਂਪ ਨੂੰ ਇਕ ਪਿਸਤੌਲ ਅਤੇ ਨਸ਼ੀਲੀਆਂ ਗੋਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਸਾਰੀ ਕਹਾਣੀ ਸਾਫ਼ ਹੋ ਗਈ। ਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਜੌੜਾ ਜਿਊਲਰਜ਼ ਦੇ ਮਾਲਕ ਅਤਿਨ ਜੌੜਾ ਨੇ ਆਪਣੀ ਦੁਕਾਨ ਦੇ ਸਾਹਮਣੇ ਰੈਡੀਮੇਡ ਕੱਪੜਿਆਂ ਦਾ ਨਵਾਂ ਵਪਾਰ ਸ਼ੁਰੂ ਕੀਤਾ ਸੀ ਜਿਸ ਲਈ ਉਸ ਨੇ ਬੈਂਕ ਤੋਂ 27 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਦੱਸਿਆ ਕਿ ਕੱਪੜੇ ਦੇ ਕਾਰੋਬਾਰ ਵਿਚ ਅਤਿਨ ਜੌੜਾ ਨੂੰ ਬਹੁਤ ਘਾਟਾ ਪੈ ਗਿਆ ਅਤੇ ਉਹ ਬੈਂਕ ਦੀਆਂ ਕਿਸ਼ਤਾਂ ਦੇਣ ਤੋਂ ਵੀ ਅਸਮਰੱਥ ਹੋ ਗਿਆ ਤਾਂ ਉਸ ਨੇ ਆਪਣੇ ਦਵਾਈਆਂ ਦੀ ਦੁਕਾਨ ਕਰਦੇ ਵਾਕਫ਼ਕਾਰ ਪ੍ਰਲਾਹਦ ਸਿੰਘ ਨੇ ਗੱਲ ਕੀਤੀ ਤਾਂ ਉਸ ਨੇ ਅਭਿਸ਼ੇਕ ਰਾਣਾ ਉਰਫ਼ ਮੁੰਨਾ ਦੀ ਅਤਿਨ ਜੌੜਾ ਨਾਲ ਗੱਲਬਾਤ ਕਰਵਾ ਦਿੱਤੀ ਜਿਸ ਨੇ 06 ਲੱਖ ਰੁਪਏ ਵਿਚ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸੌਦਾ ਕਰ ਲਿਆ। ਪ੍ਰਲਾਹਦ ਨੇ ਰੋਹਿਤ ਕੁਮਾਰ ਨੂੰ ਨਾਲ ਲਿਜਾ ਕੇ ਅਤਿਨ ਜੌੜਾ ਦੀ ਦੁਕਾਨ ਦਿਖਾ ਦਿੱਤੀ ਅਤੇ 10, 000 ਰੁਪਏ ਪੇਸ਼ਗੀ ਦੇ ਦਿੱਤੇ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਅਤੇ ਯੋਜਨਾ ਅਨੁਸਾਰ ਦੁਕਾਨ ਵਿੱਚੋਂ ਸਿਰਫ਼ 20, 000 ਰੁਪਏ ਨਕਲੀ ਗਹਿਣੇ ਅਤੇ ਡੀਵੀਆਰ ਨਾਲ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਉਨ੍ਹਾਂ ਅਤਿਨ ਕੁਮਾਰ ਮਿਲੀ ਰਾਸ਼ੀ ਆਪਸ ਵਿਚ ਵੰਡ ਲਈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਿਲ ਸ਼ਾਮਲ ਅਭਿਸ਼ੇਸ਼ ਰਾਣ, ਪ੍ਰਲਹਾਦ ਸਿੰਘ ਤੇ ਸਾਹਿਲ ਵਾਸੀ ਸੱਲੋਵਾਲ ਥਾਣਾ ਮੁਕੇਰੀਆਂ, ਪਰਮਵੀਰ ਸਿੰਘ ਤੇ ਦੁਕਾਨ ਮਾਲਕ ਅਤਿਨ ਜੌੜਾ ਨੂੰ ਕਾਬੂ ਕਰ ਲਿਆ ਹੈ।

Related Post