National
0
ਪੱਛਮੀ ਬੰਗਾਲ ਦੇ ਜਲਪਾਈਗੁੜੀ ਜਿਲ੍ਹੇ ਦੇ ਨਿਉਮੈਨਾਗੁੜੀ ਰੇਲਵੇ ਸਟੇਸ਼ਟਨ ’ਤੇ ਖਾਲ੍ਹੀ ਮਾਲਗੱਡੀ ਦੇ ਪੰਜ ਡੱਬੇ ਲੀਹੋ ਲੱਥੇ
- by Jasbeer Singh
- September 24, 2024
ਪੱਛਮੀ ਬੰਗਾਲ ਦੇ ਜਲਪਾਈਗੁੜੀ ਜਿਲ੍ਹੇ ਦੇ ਨਿਉਮੈਨਾਗੁੜੀ ਰੇਲਵੇ ਸਟੇਸ਼ਟਨ ’ਤੇ ਖਾਲ੍ਹੀ ਮਾਲਗੱਡੀ ਦੇ ਪੰਜ ਡੱਬੇ ਲੀਹੋ ਲੱਥੇ ਕੋਲਕਾਤਾ : ਪੱਛਮੀ ਬੰਗਾਲ ਦੇ ਜਲਪਾਈਗੁੜੀ ਜਿਲ੍ਹੇ ਦੇ ਨਿਉਮੈਨਾਗੁੜੀ ਰੇਲਵੇ ਸਟੇਸ਼ਟਨ ’ਤੇ ਮੰਗਲਵਾਰ ਸਵੇਰ ਇੱਕ ਖਾਲ੍ਹੀ ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰ ਗਏ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਗੁਹਾਟੀ ਤੋਂ ਆ ਰਹੀ ਇਹ ਮਾਲਗੱਡੀ ਨਿਉਜਲਪਾਈਗੁੜੀ ਜਾ ਰਹੀ ਸੀ। ਅਲੀਪੁਰ ਦੇ ਡੀਆਰਐੱਮ ਅਮਰਜੀਤ ਗੌਤਮ ਨੇ ਦੱਸਿਆ ਕਿ ਡੱਬਿਆਂ ਨੂੰ ਲੀਹ ਦੇ ਪਾਸਿਆਂ ਤੋਂ ਹਟਾਇਆ ਜਾ ਰਿਹਾ ਹੈ। ਇਸ ਘਟਨਾ ਕਾਰਨ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
