post

Jasbeer Singh

(Chief Editor)

ਭਿਆਨਕ ਸੜਕੀ ਹਾਦਸਾ ਵਿਚ ਪੰਜ ਦੀ ਹੋਈ ਭਿਆਨਕ ਮੌਤ

post-img

ਭਿਆਨਕ ਸੜਕੀ ਹਾਦਸਾ ਵਿਚ ਪੰਜ ਦੀ ਹੋਈ ਭਿਆਨਕ ਮੌਤ ਰਾਮਪੁਰ : ਉਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਵਾਪਰੇ ਸੜਕੀ ਭਿਆਨਕ ਹਾਦਸੇ ਵਿੱਚ ਪਿਤਾ ਅਤੇ ਤਿੰਨ ਪੁੱਤਰਾਂ ਸਮੇਤ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋ਼ ਕਿ ਪਤਨੀ ਅਤੇ ਇੱਕ ਬੇਟਾ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨਾਲ ਪਰਿਵਾਰ `ਚ ਹਫ਼ੜਾ-ਦਫ਼ੜੀ ਮਚ ਗਈ। ਸਵਰ ਕੋਤਵਾਲੀ ਖੇਤਰ ਦੇ ਪਿੰਡ ਮੁਕਰਮਪੁਰ ਦਾ ਰਹਿਣ ਵਾਲਾ 60 ਸਾਲਾ ਅਸ਼ਰਫ ਅਲੀ ਅਤੇ ਉਸ ਦੀ ਪਤਨੀ ਜ਼ੈਥਾਨ ਬੇਗਮ ਹੱਜ ਲਈ ਗਏ ਹੋਏ ਸਨ। ਉਹ ਬੁੱਧਵਾਰ ਨੂੰ ਹੱਜ ਕਰ ਕੇ ਵਾਪਸ ਆ ਰਹੀ ਸੀ। ਉਸ ਦਾ ਪੁੱਤਰ ਮਾਫੇ ਅਲੀ (45), ਆਰਿਫ ਉਰਫ ਮਹਿਬੂਬ ਅਲੀ (38), ਇੰਤਕਾਫ ਅਲੀ (30), ਆਸਿਫ ਅਲੀ (20) ਅਤੇ ਕਾਰ ਚਾਲਕ ਅਹਿਸਾਨ ਅਲੀ (30) ਪਿੰਡ ਦੇ ਹੀ ਉਸ ਨੂੰ ਦਿੱਲੀ ਤੋਂ ਲੈਣ ਗਏ ਸਨ।

Related Post

Instagram