ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ ਪਟਿਆਲਾ , 3 ਜਨਵਰੀ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਸਾਬਕਾ ਆਈ. ਜੀ. ਅਮਰ ਸਿੰਘ ਚਾਹਲ ਨਾਲ ਜੁੜੇ ਆਨ ਲਾਈਨ ਠੱਗੀ ਮਾਮਲੇ ਵਿੱਚ ਪਟਿਆਲਾ ਪੁਲਸ ਨੇ ਇੱਕ ਭਾਜਪਾ ਨੇਤਾ ਸਣੇ ਹੋਰ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਕੀ ਕੁੱਝ ਕੀਤਾ ਗਿਆ ਹੈ ਬਰਾਮਦ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ ਦਰਜਨ ਮੋਬਾਈਲ ਫੋਨ ਅਤੇ 500 ਸਿਮ ਕਾਰਡ ਬਰਾਮਦ ਕੀਤੇ ਗਏ ਹਨ । ਪੁਲਸ ਮੁਤਾਬਕ ਇਹ ਸਿਮ ਕਾਰਡ ਨਕਲੀ ਦਸਤਾਵੇਜ਼ਾਂ ’ਤੇ ਲਏ ਗਏ ਸਨ ਅਤੇ ਇਨ੍ਹਾਂ ਦੇ ਜ਼ਰੀਏ ਹੀ ਪੂਰਾ ਨੈਟਵਰਕ ਚਲਾਇਆ ਜਾ ਰਿਹਾ ਸੀ । ਫੜੇ ਗਏ ਲੋਕਾਂ ਵਿੱਚ ਚੰਦਰਕਾਂਤ ਲਕਸ਼ਮਣ, ਸ਼੍ਰੀਕਾਂਤ ਰਣਜੀਤ ਨੰਦੇਕਰ ਅਤੇ ਮੁਹੰਮਦ ਹਸਨ ਸ਼ਾਮਲ ਹਨ । ਇਸ ਤੋਂ ਇਲਾਵਾ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ । ਮਾਮਲੇ ਵਿਚ ਹੋ ਸਕਦੀਆਂ ਹਨ ਹੋਰ ਵੀ ਫੜੋ ਫੜੀਆਂ ਮਿਲੀ ਜਾਣਕਾਰੀ ਅਨੁਸਾਰ, ਫੜਿਆ ਗਿਆ ਇੱਕ ਵਿਅਕਤੀ ਭਾਜਪਾ ਦਾ ਮੰਡਲ ਪ੍ਰਧਾਨ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਬਾਰੇ ਪੁਲਿਸ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ। ਹੈ। ਪੁਲਸ ਮੁਤਾਬਕ, ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਨਾਲ ਹੀ, ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਦੇ ਤਾਰ ਹੋਰ ਕਿਹੜੇ-ਕਿਹੜੇ ਰਾਜਾਂ ਨਾਲ ਜੁੜੇ ਹੋਏ ਹਨ ਅਤੇ ਇਸ ਠੱਗੀ ਵਿੱਚ ਕੁੱਲ ਕਿੰਨੇ ਲੋਕ ਸ਼ਾਮਲ ਹਨ ।
