
Business
0
ਫਲਿੱਪਕਾਰਟ ਨੇ ਦਿੱਲੀ-ਐਨਸੀਆਰ ਵਿੱਚ ਕੀਤੀ ਤਤਕਾਲ ਡਿਲੀਵਰੀ ਸੇਵਾ ਮਿੰਟਸ ਦੀ ਸ਼ੁਰੂਆਤ
- by Jasbeer Singh
- September 16, 2024

ਫਲਿੱਪਕਾਰਟ ਨੇ ਦਿੱਲੀ-ਐਨਸੀਆਰ ਵਿੱਚ ਕੀਤੀ ਤਤਕਾਲ ਡਿਲੀਵਰੀ ਸੇਵਾ ਮਿੰਟਸ ਦੀ ਸ਼ੁਰੂਆਤ ਨਵੀਂ ਦਿੱਲੀ : ਸੰਸਾਰ ਪ੍ਰਸਿੱਧ ਕੰਪਨੀ ਫਲਿਪਕਾਰਟ ਨੇ ਬੈਂਗੁਲੁਰੂ ਤੋਂ ਬਾਅਦ ਹੁਣ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਐਨ. ਸੀ. ਆਰ. ਖੇਤਰ ਵਿਖੇ ਗਾਹਕਾਂ ਨੂੰ ਤਤਕਾਲ ਡਿਲੀਵਰੀ ਸੇਵਾ "ਮਿੰਟਸ" ਤਹਿਤ 10 ਮਿੰਟਾਂ ਵਿੱਚ ਡਿਲੀਵਰੀ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਹ ਸੇਵਾ ਗਾਹਕਾਂ ਨੂੰ ਤਾਜ਼ੇ ਉਤਪਾਦਾਂ ਅਤੇ ਘਰੇਲੂ ਜ਼ਰੂਰੀ ਚੀਜ਼ਾਂ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ।ਫਲਿੱਪਕਾਰਟ ਦੀ "ਮਿੰਟ" ਸੇਵਾ ਤਹਿਤ, ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਗਾਹਕ ਹੁਣ ਸਿਰਫ 10 ਮਿੰਟਾਂ ਵਿੱਚ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਪ੍ਰਾਪਤ ਕਰ ਸਕਦੇ ਹਨ। ਇਹ ਸੇਵਾ ਖਾਸ ਤੌਰ `ਤੇ ਉਨ੍ਹਾਂ ਗਾਹਕਾਂ ਲਈ ਹੈ ਜੋ ਤਾਜ਼ਗੀ ਅਤੇ ਤੇਜ਼ ਡਿਲੀਵਰੀ ਦੀ ਮੰਗ ਕਰਦੇ ਹਨ ।