post

Admin

(Chief Editor)

ਕੈਨੇਡਾ ਵਿਚ ਪੰਜਾਬਣ ਬਣੀ ਪਹਿਲੀ ਵਾਰ ਡਿਪਟੀ ਪ੍ਰੀਮੀਅਰ ਅਤੇ ਅਟਾਰਨੀ ਜਨਰਲ

post-img

ਕੈਨੇਡਾ ਵਿਚ ਪੰਜਾਬਣ ਬਣੀ ਪਹਿਲੀ ਵਾਰ ਡਿਪਟੀ ਪ੍ਰੀਮੀਅਰ ਅਤੇ ਅਟਾਰਨੀ ਜਨਰਲ ਵਿਕਟੋਰੀਆ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਾਰ 4 ਪੰਜਾਬੀ ਨਵੀਂ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਹਨ, ਉਥੇ ਹੀ 4 ਪੰਜਾਬਣਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ। ਨਿੱਕੀ ਸ਼ਰਮਾ (ਪਹਿਲੀ ਵਾਰ ਪੰਜਾਬਣ) ਡਿਪਟੀ ਪ੍ਰੀਮੀਅਰ ਬਣੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਅਟਾਰਨੀ ਜਨਰਲ ਹੀ ਸਨ, ਪਰ ਇਸ ਵਾਰ ਉਨ੍ਹਾਂ ਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ । ਨਿੱਕੀ ਸ਼ਰਮਾ ਪਹਿਲੀ ਪੰਜਾਬਣ ਹੈ, ਜਿਸਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ ।

Related Post

Instagram