post

Jasbeer Singh

(Chief Editor)

crime

ਸ਼ਾਹਦਰਾ ਜਿ਼ਲ੍ਹੇ ਦੇ ਸਾਈਬਰ ਸੈੱਲ ਨੇ ਕੀਤਾ ਸ਼ੇਅਰ ਬਾਜ਼ਾਰ `ਚ ਨਿਵੇਸ਼ ਕਰਨ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਚ

post-img

ਸ਼ਾਹਦਰਾ ਜਿ਼ਲ੍ਹੇ ਦੇ ਸਾਈਬਰ ਸੈੱਲ ਨੇ ਕੀਤਾ ਸ਼ੇਅਰ ਬਾਜ਼ਾਰ `ਚ ਨਿਵੇਸ਼ ਕਰਨ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਚੀਨੀ ਨਾਗਰਿਕ ਫੇਂਗ ਨੂੰ ਗ੍ਰਿਫਤਾਰ ਨਵੀਂ ਦਿੱਲੀ : ਸ਼ੇਅਰ ਬਾਜ਼ਾਰ `ਚ ਨਿਵੇਸ਼ ਕਰਨ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਚੀਨੀ ਨਾਗਰਿਕ ਫੇਂਗ ਨੂੰ ਸ਼ਾਹਦਰਾ ਜਿ਼ਲ੍ਹੇ ਦੇ ਸਾਈਬਰ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ 100 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ । ਫੇਂਗ ਚੇਨਜਿਨ ਅਪ੍ਰੈਲ 2020 ਵਿੱਚ ਆਂਧਰਾ ਪ੍ਰਦੇਸ਼ ਵਿੱਚ ਇੱਕ ਟਿਆਵਾਨੀ ਕੰਪਨੀ ਲਈ ਵਰਕ ਵੀਜ਼ੇ `ਤੇ ਭਾਰਤ ਆਇਆ ਸੀ । ਆਂਧਰਾ ਪੁਲਿਸ ਦੁਆਰਾ ਉਸ ਦੀ ਗ੍ਰਿਫ਼ਤਾਰੀ ਸਮੇਂ ਉਸ ਦਾ ਵੀਜ਼ਾ ਵੈਧ ਸੀ ਤੇ ਆਂਧਰਾ ਪੁਲਿਸ ਦੁਆਰਾ ਪਾਸਪੋਰਟ ਤੇ ਵੀਜ਼ਾ ਦੋਵੇਂ ਜ਼ਬਤ ਕਰ ਲਏ ਗਏ ਹਨ। ਹੁਣ ਉਸ ਕੋਲ ਕੋਈ ਜਾਇਜ਼ ਵੀਜ਼ਾ ਨਹੀਂ ਹੈ । ਲਿਸ ਮੁਤਾਬਕ ਦੋਸ਼ੀ ਫੇਂਗ ਚੇਨਜਿਨ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦੋ ਮਾਮਲਿਆਂ `ਚ ਸ਼ਾਮਲ ਰਿਹਾ ਹੈ। ਤਕਨੀਕੀ ਤੇ ਮੈਨੂਅਲ ਨਿਗਰਾਨੀ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ । ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਆਈ. ਐਮ. ਈ. ਆਈ. ਨੰਬਰ 86269406720421 ਵਾਲਾ ਮੋਬਾਈਲ ਫੋਨ, ਜਿਸ ਦੀ ਵਰਤੋਂ ਲੈਣ-ਦੇਣ ਦੀ ਸਹੂਲਤ ਲਈ ਵਰਤਿਆ ਜਾਂਦਾ ਸੀ, ਬਰਾਮਦ ਕੀਤਾ ਗਿਆ। ਜਾਂਚ ਵਿੱਚ 00 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਵਾਲੇ ਫਿਨਕੇਅਰ ਬੈਂਕ ਖਾਤਿਆਂ ਨਾਲ ਜੁੜੀਆਂ 17 ਅਜਿਹੀਆਂ ਸ਼ਿਕਾਇਤਾਂ ਦਾ ਇੱਕ ਵਿਸ਼ਾਲ ਨੈਟਵਰਕ ਸਾਹਮਣੇ ਆਇਆ ਹੈ।ਸ਼ਾਹਦਰਾ ਸਾਈਬਰ ਪੁਲਿਸ ਸਟੇਸ਼ਨ ਨੇ ਧੋਖਾਧੜੀ ਨਾਲ ਸਬੰਧਤ ਇੱਕ ਵੱਡੇ ਸਾਈਬਰ ਧੋਖਾਧੜੀ ਮਾਮਲੇ ਵਿੱਚ ਇੱਕ ਚੀਨੀ ਨਾਗਰਿਕ ਫੇਂਗ ਚੇਨਜਿਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਧੋਖਾਧੜੀ ਗਰੁੱਪਾਂ ਰਾਹੀਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਆਨਲਾਈਨ ਸਟਾਕ ਵਪਾਰ ਘਟਾਲੇ ਰਾਹੀਂ ਕੀਤੀ ਗਈ ਸੀ ।

Related Post