
Patiala News
0
ਸਰਬੱਤ ਦੇ ਭਲੇ ਲਈ ਚੌਕੀ ਅਫ਼ਸਰ ਕਲੋਨੀ ਦੇ ਮੁਲਾਜ਼ਮਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ
- by Jasbeer Singh
- June 19, 2025

ਸਰਬੱਤ ਦੇ ਭਲੇ ਲਈ ਚੌਕੀ ਅਫ਼ਸਰ ਕਲੋਨੀ ਦੇ ਮੁਲਾਜ਼ਮਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਖੀਰ ਦਾ ਲੰਗਰ ਵਰਤਾਇਆ ਪਟਿਆਲਾ, 19 ਜੂਨ ( ) : ਪੁਲਿਸ ਚੌਕੀ ਅਫਸਰ ਕਲੋਨੀ ਦੇ ਸਮੂਹ ਸਟਾਫ਼ ਵੱਲੋਂ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਚੌਂਕੀ ਦੇ ਸਮੂਹ ਮੁਲਾਜ਼ਮਾਂ ਨੇ ਗੁਰੂ ਮਹਾਰਾਜ ਜੀ ਦਾ ਸਰੂਪ ਸ਼ਰਧਾ-ਸਤਿਕਾਰ ਤੇ ਮਾਣ-ਸਨਮਾਨ ਨਾਲ ਫੁੱਲਾਂ ਦੀ ਵਰਖਾ ਕਰਕੇ ਲਿਆਂਦਾ। ਇਸ ਉਪਰੰਤ ਸਮੂਹ ਚੌਕੀ ਮੁਲਾਜ਼ਮਾਂ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਖੀਰ ਦਾ ਲੰਗਰ ਲਗਾਇਆ ਗਿਆ, ਜੋ ਆਉਂਦੇ ਜਾਂਦੇ ਰਾਹਗੀਰਾਂ ਨੇ ਛਕਿਆ ਤੇ ਅਨੰਦ ਮਾਣਿਆ। ਇਸ ਲੰਗਰ ਵਿਚ ਚੌਕੀ ਦੇ ਸਮੂਹ ਮੁਲਾਜ਼ਮਾਂ ਨੇ ਸੇਵਾ ਕੀਤੀ।