

ਵਣ ਵਿਭਾਗ ਨੇ ਮਨਇਆ ਵਿਸਵ ਵਾਤਾਵਰਣ ਦਿਵਸ ਪਟਿਆਲਾ, 9 ਜੂਨ : ਵਣ ਵਿਭਾਗ ਦੇ ਆਧਿਕਾਰੀਆਂ ਵਲੋ ਪਿਛਲੇ ਦਿਨੀ ਵਿਸਵ ਵਾਤਾਵਰਣ ਦਿਵਸ ਅਤੇ ""ਏਕ ਪੇੜ ਮਾਂ ਕੇ ਨਾਮ"" ਮੁਹਿੰਮ ਤਹਿਤ ਮਾਨਯੋਗ ਗੁਰਾਮਨਪ੍ਰੀਤ ਸਿੰਘ ਵਣ ਮੰਡਲ ਅਫਸਰ ਪਟਿਆਲਾ ਦੀ ਰਹਿ ਨਮਾਈ ਅਤੇ ਮਨਦੀਪ ਸਿੰਘ ਢਿੱਲੋ ਵਣ ਰੇਂਜ ਅਫਸਰ ਸਮਾਣਾ ਜੀ ਦੇ ਦਿਸਾ ਨਿਰਦੇਸ਼ ਤਹਿਤ ਵਣ ਰੇਂਜ ਸਮਾਣਾ ਦੇ ਬਲਾਕ ਢਕੜੱਬਾ ਦੇ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਪਸਿਆਣਾ ਦੇ ਗਰਾਉਂਡ ਵਿੱਚ ""ਏਕ ਪੇੜ ਮਾਂ ਕੇ ਨਾਮ"" ਮੁਹਿੰਮ ਤਹਿਤ ਪੌਦੇ ਲਗਾਕੇ ਵਿਸਵ ਵਾਤਾਵਰਨ ਦਿਵਸ ਮਨਾਇਆ ਗਿਆ ਇਸ ਮੌਕੇ ਢਕੜੱਬਾ ਬੀਟ ਇੰਚਾਰਜ ਪਰਗਟ ਸਿੰਘ ਨਾਭਾ ਤੇ ਪਸਿਆਣਾ ਬੀਟ ਇੰਚਾਰਜ ਚਰਨਜੀਤ ਸਿੰਘ ਬਰਾਸ ਨੇ ਮੌਕੇ ਤੇ ਇਕੱਤਰ ਹੋਏ, ਲੋਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਇਕ ਦਰਖੱਤ ਇਕ ਸਾਲ ਚ, 20ਕਿਲੋ ਧੂੜ ਹਜਮ ਕਰਦਾ ਹੈ, ਹਰ ਸਾਲ ਲਗਭਗ 120 ਕਿਲੋ ਅਕਸੀਜਨ ਪੈਦਾ ਕਰਦਾ ਹੈ ਅਤੇ 22 ਕਾਰਬਨ ਡਾਈਅਕਸਾਈਡ ਸੋਖ ਲੈਦਾ ਹੈ ਇਸ ਤੋਂ ਇਲਾਵਾ ਇਕ ਦਰਖੱਤ ਪਾਰਾ, ਲੀਥੀਅਮ ਜਿਹੀਆਂ ਭਾਰੀਆਂ ਧਾਤਾਂ ਨੂੰ ਹਜਮ ਕਰਨ ਦੀ ਸਮਰਥਾਂ ਰਖਦਾ ਹੈ ਉਹਨਾ ਕਿਹਾ ਕਿ ਦਰਖੱਤ ਜਿਥੇ ਵਾਤਾਵਰਨ ਸੁੱਧ ਰੱਖਣ ਚ, ਸਹਾਈ ਹੰਦੇ ਹਨ ਉਸਦੇ ਨਾਲ ਹੀ ਬਿਮਾਰੀਆਂ ਤੋ ਬਚਾਉਣ ਤੇ ਲੰਮੀ ਉਮਰ ਕਰਨ ਲਈ ਵੀ ਸਹਾਈ ਹੰਦੇ ਹਨ, ਇਸ ਮੌਕੇ ਮਾਨਵ ਵਿਕਾਸ ਸੰਸਥਾਨ ਅਤੇ TNCਦੇ ਪ੍ਰਾਣਾ ਪ੍ਰੋਜੈਕਟ ਦੇ ਸੁਪਰਵਾਈਜ਼ਰ ਸਪਨਾ ਚੌਧਰੀ ਅਤੇ ਮਨਦੀਪ ਸਿੰਘ ਅਤੇ ਵਣ ਵਿਭਾਗ ਮੁਲਾਜ਼ਮ ਆਗੂ ਜਸਵਿੰਦਰ ਸਿੰਘ ਸੌਜਾ ਮੰਗਤ ਰਾਮ ਬਲਕਾਰ ਸਿੰਘ ਹਰਦੀਪ ਸਿੰਘ ਤਰਸੇਮ ਸਿੰਘ ਅਤੇ ਪਸਿਆਣਾ ਪਿੰਡ ਦੇ ਵਾਸੀ ਤੇ ਸਰਪੰਚ ਯਾਦਵਿੰਦਰ ਸਿੰਘ ਪੰਚ ਵਕੀਲ ਰਾਮ ਕਰਮਜੀਤ ਸਿੰਘ ਪੰਚ ਜਰਨੈਲ ਸਿੰਘ ਪੰਚ ਸਾਬਕਾ ਸਰਪੰਚ ਬਲਵੀਰ ਸਿੰਘ ਅਤੇ ਪਿੰਡ ਦੇ ਵੱਡੀ ਗਿਣਤੀ ਚ, ਨਿਵਾਸੀ, ਨੌਜਵਾਨ, ਬੱਚੇ ਤੇ ਵਿਭਾਗ ਦੇ ਮੁਲਾਜਮ ਹਾਜਰ ਸਨ
Related Post
Popular News
Hot Categories
Subscribe To Our Newsletter
No spam, notifications only about new products, updates.