
ਦੇਸ਼ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਸਾਈਲੈਂਟ ਕਿਲਰ ਬਿਮਾਰੀ ਹਾਈਪਰਟੈਂਸ਼ਨ : ਡਾ.ਲਵਕੇਸ਼ ਕੁਮਾਰ
- by Jasbeer Singh
- June 9, 2025

ਦੇਸ਼ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਸਾਈਲੈਂਟ ਕਿਲਰ ਬਿਮਾਰੀ ਹਾਈਪਰਟੈਂਸ਼ਨ : ਡਾ.ਲਵਕੇਸ਼ ਕੁਮਾਰ ਪਟਿਆਲਾ : ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ ਮਹੀਨੇ ਅਧੀਨ ਜਿਲ੍ਹਾ ਪਟਿਆਲਾ ਵਿੱਚ ਵੱਖ-ਵੱਖ ਥਾਈ ਜਾਗਰੂਕਤਾ ਤੇ ਸਕਰੀਨਿੰਗ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ ਦੀ ਅਗਵਾਈ ਵਿੱਚ ਅੱਜ ਸਿਟੀ ਬ੍ਰਾਂਚ ਦੇ ਮੈਡੀਕਲ ਅਫਸਰ ਡਾ. ਪ੍ਰਿਅੰਕਾ ਅੱਤਰੀ ਵੱਲੋਂ ਢੇਹਾ ਬਸਤੀ ਵਿਖੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਲਈ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਲਵਕੇਸ਼ ਕੁਮਾਰ ਨੇ ਕਿਹਾ ਕਿ ਉੱਚ ਰਕਤ ਚਾਪ ਸਾਈਲੈਂਟ ਕਿਲਰ ਬਿਮਾਰੀ ਹੈ ਜੋ ਸਾਡੇ ਦੇਸ਼ ਵਿੱਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਛੋਟੀ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ ਬਜ਼ੁਰਗ ਹਾਈਪਰ ਟੈਂਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਸਰੀਰ ਦੇ ਹੋਰ ਅੰਗਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਜਾਨ ਲੇਵਾ ਵੀ ਹੋ ਸਕਦੀ ਹੈ। ਸੋ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਛੇ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਬੀਪੀ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਡਾ.ਪ੍ਰਿਯੰਕਾ ਅੱਤਰੀ ਨੇ ਕਿਹਾ ਕਿ ਬਲੱਡ ਪ੍ਰੈਸ਼ਰ ਦੇ ਮਰੀਜ਼ ਵਿਅਕਤੀ ਨੂੰ ਸਮੇਂ ਸਿਰ ਦਵਾਈ ਖਾਣ ਦੇ ਨਾਲ ਨਾਲ ਲੋੜੀਦੇ ਟੈਸਟ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਵੱਧ ਰਿਹਾ ਮਾਨਸਿਕ ਤਨਾਅ, ਗਲਤ ਖਾਣ ਪੀਣ ਦੀਆਂ ਆਦਤਾਂ, ਮੋਟਾਪਾ, ਘੱਟ ਕਸਰਤ, ਸ਼ੂਗਰ, ਨਸ਼ੀਲੀਆਂ ਵਸਤੂਆਂ ਦਾ ਸੇਵਨ ਆਦਿ ਹਾਈਪਰਟੈਂਸ਼ਨ ਦਾ ਕਾਰਨ ਬਣਦੇ ਹਨ। ਸੋ ਸਿਹਤਮੰਦ ਖਾਣਾ ਖਾਓ, ਰੋਜ਼ਾਨਾ ਸੈਰ ਅਤੇ ਕਸਰਤ ਕਰੋ। ਜੇਕਰ ਕਿਸੇ ਵਿਅਕਤੀ ਨੂੰ ਹਾਈਪਰਟੈਂਸ਼ਨ ਦੇ ਲੱਛਣ ਲੱਗਦੇ ਨੇ ਤਾਂ ਨਜ਼ਦੀਕ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਤੇ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਗਗਨਦੀਪ ਕੌਰ ਫਾਰਮੇਸੀ ਅਫਸਰ, ਰਵਿੰਦਰ ਕੌਰ ਏ.ਐਨ.ਐਮ ਸਰਬਜੀਤ ਕੌਰ ਏ.ਐਨ.ਐਮ ਤੇ ਆਸ਼ਾ ਵਰਕਰ ਵੀ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.