post

Admin

(Chief Editor)

Latest update

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ

post-img

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ ਢਾਕਾ, 5 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਲੰਡਨ ਲਿਜਾਣ ਦੀ ਤਿਆਰੀ ਕਰ ਰਿਹਾ ਹੈ । ਲੰਡਨ `ਚ ਜੀਆ ਦੇ ਬੇਟੇ ਅਤੇ‘ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ. ਪੀ.) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਰਹਿੰਦੇ ਹਨ। ਖਾਲਿਦਾ ਜੀਆ ਨੂੰ ਕਰਵਾਇਆ ਗਿਆ ਸੀ ਇਨਫੈਕਸ਼ਨ ਦੀ ਸਿ਼ਕਾਇਤ ਤੋਂ ਬਾਅਦ ਹਸਪਤਾਲ ਦਾਖਲ ਬੀ. ਐੱਨ. ਪੀ. ਦੀ ਪ੍ਰਧਾਨ ਖਾਲਿਦਾ ਜੀਆ (80) ਨੂੰ ਦਿਲ ਅਤੇ ਫੇਫੜਿਆਂ `ਚ ਇਨਫੈਕਸ਼ਨ ਦੀ ਸਿ਼ਕਾਇਤ ਤੋਂ ਬਾਅਦ 23 ਨਵੰਬਰ ਨੂੰ ਇਕ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ `ਚ ਦਾਖਲ ਹੋਣ ਤੋਂ ਚਾਰ ਦਿਨ ਬਾਅਦ ਸਿਹਤ ਸਬੰਧੀ: ਸਮੱਸਿਆਵਾਂ ਵਧਣ `ਤੇ ਉਨ੍ਹਾਂ ਨੂੰ `ਕੋਰੋਨਰੀ ਕੇਅਰ ਯੂਨਿਟ (ਸੀ. ਸੀ. ਯੂ. ਵਿਚ ਦਾਖਲ ਕੀਤਾ ਗਿਆ। ਉਹ ਤਿੰਨ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ।

Related Post

Instagram