post

Jasbeer Singh

(Chief Editor)

National

ਲਖਨਊ `ਚ ਫਰਜ਼ੀ ਫਰਮ ਰਾਹੀਂ ਕਰੋੜਾਂ ਦੀ ਟੈਕਸ ਚੋਰੀ ਕਰਨ ਦਾ ਹੋਇਆ ਖੁਲਾਸਾ

post-img

ਲਖਨਊ `ਚ ਫਰਜ਼ੀ ਫਰਮ ਰਾਹੀਂ ਕਰੋੜਾਂ ਦੀ ਟੈਕਸ ਚੋਰੀ ਕਰਨ ਦਾ ਹੋਇਆ ਖੁਲਾਸਾ ਲਖਨਊ, 5 ਦਸੰਬਰ 2025 : ਰਾਜ ਟੈਕਸ ਵਿਭਾਗ ਨੇ ਨਕਲੀ ਦਸਤਾਵੇਜ਼ਾਂ ਦੇ ਆਧਾਰ `ਤੇ ਫਰਜ਼ੀ ਫਰਮ ਦੀ ਰਜਿਸਟ੍ਰੇਸ਼ਨ ਕਰਾਉਣ ਅਤੇ ਕਰੋੜਾਂ ਦੀ ਟੈਕਸ ਚੋਰੀ ਕਰਨ ਵਾਲੇ ਇਕ-ਕਾਰੋਬਾਰੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ । ਵਿਭਾਗ ਦੇ ਸਹਾਇਕ ਕਮਿਸ਼ਨਰ ਅਨੁਪਮ ਸਿੰਘ ਦੀ ਸਿ਼ਕਾਇਤ `ਤੇ ਮਹਾਰਾਸ਼ਟਰ ਨਿਵਾਸੀ ਅਕਸ਼ੇ ਅਰੁਣ ਜੋਹਰੇ ਦੇ ਖਿਲਾਫ ਕ੍ਰਿਸ਼ਣਾਨਗਰ ਕੋਤਵਾਲੀ `ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਵਿਭਾਗ ਅਨੁਸਾਰ ਕਾਰੋਬਾਰੀ ਨੇ ਮਾਲੀ ਸਾਲ 2025-26 ਵਿਚ ਲਗਭਗ 26.76 ਕਰੋੜ ਦਾ ਫਰਜ਼ੀ ਕਾਰੋਬਾਰ ਦਿਖਾਇਆ 105 ਜੋਹਰੇ ਨੇ ਕ੍ਰਿਸ਼ਣਾਨਗਰ ਐੱਲ. ਡੀ. ਏ. ਕਾਲੋਨੀ ਦੇ ਪਤੇ `ਤੇ `ਮੈਸਰਜ਼ ਏ. ਕੇ. ਇੰਟਰਪ੍ਰਾਈਜ਼ਿਜ਼` ਨਾਂ ਨਾਲ ਕੈਨਵਸ ਪੇਂਟਿੰਗ ਅਤੇ ` ਸਟੇਸ਼ਨਰੀ ਨਾਲ ਸਬੰਧਤ ਫਰਮ ਦੀ ਰਜਿਸਟ੍ਰੇਸ਼ਨ` ਕਰਵਾਈ ਸੀ। ਜਾਂਚ `ਚ ਪਾਇਆ ਗਿਆ ਕਿ ਦਿੱਤੇ ਗਏ ਪਤੇ `ਤੇ ਕੋਈ ਫਰਮ ਮੌਜੂਦ ਨਹੀਂ ਸੀ ਅਤੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਲਈ ਅਪਲੋਡ ਕੀਤੇ ਗਏ ਸਾਰੇ ਦਸਤਾਵੇਜ਼ ਜਾਅਲੀ ਸਨ। ਵਿਭਾਗ ਅਨੁਸਾਰ, ਮੁਲਜ਼ਮ ਨੇ ਮਾਲੀ ਸਾਲ 2025-26 `ਚ ਲੱਗਭਗ 26.76 ਕਰੋੜ ਰੁਪਏ ਦਾ ਫਰਜ਼ੀ ਕਾਰੋਬਾਰ ਵਿਖਾਇਆ ਅਤੇ ਜੀ.ਐੱਸ. ਟੀ. ਰਿਟਰਨ ਦਾਖਲ ਕਰਦੇ ਸਮੇਂ ਲੱਗਭਗ 4.81 -ਕਰੋੜ ਰੁਪਏ ਦੇ ਮਾਲੀਏ ਦੀ ਚੋਰੀ ਕੀਤੀ । ਪੁਲਸ ਨੇ ਜਾਅਲਸਾਜ਼ੀ ਅਤੇ ਟੈਕਸ ਚੋਰੀ ਦੇ ਦੋਸ਼ `ਚ ਮਾਮਲਾ ਦਰਜ ਕਰ ਲਿਆ ਹੈ।

Related Post

Instagram