
Punjab
0
ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਮਾਣਹਾਨੀ ਮਾਮਲੇ 'ਚ ਅਦਾਲਤ 'ਚ ਹੋਏ ਪੇਸ਼
- by Jasbeer Singh
- October 5, 2024

ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਮਾਣਹਾਨੀ ਮਾਮਲੇ 'ਚ ਅਦਾਲਤ 'ਚ ਹੋਏ ਪੇਸ਼ ਅੰਮ੍ਰਿਤਸਰ : ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਨੇਤਾ ਸੰਜੇ ਸਿੰਘ ਖਿਲਾਫ ਪਾਏ ਮਾਣਹਾਨੀ ਕੇਸ ਦੇ ਵਿੱਚ ਅੱਜ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚੇ ਅਤੇ ਇਸੇ ਕੇਸ ਵਿੱਚ ਹੁਣ ਅਦਾਲਤ ਵੱਲੋਂ 24 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ । ਇਸ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹੋ ਹੀ ਕੇਸ ਹੈ ਜਿਸ ਵਿੱਚ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਕਈ ਆਪ ਨੇਤਾ ਮਾਫੀ ਮੰਗ ਚੁੱਕੇ ਹਨ ਲੇਕਿਨ ਸੰਜੇ ਸਿੰਘ ਹਜੇ ਤੱਕ ਕੇਸ ਲੜ ਰਹੇ ਹਨ ਲੇਕਿਨ ਪਿਛਲੀ ਕਈ ਤਰੀਕਾਂ ਤੋਂ ਉਹ ਕੇਸ ਦੀ ਸੁਣਵਾਈ 'ਤੇ ਨਹੀਂ ਪਹੁੰਚੇ ।