post

Jasbeer Singh

(Chief Editor)

Punjab

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ

post-img

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ ਮਹਾਨ ਇਤਿਹਾਸ ਨੂੰ ਸ਼ੁੱਧ ਅਤੇ ਸਹੀ ਰੂਪ ਵਿਚ ਲਿਖਵਾ ਕੇ ਦਿੱਤਾ ਜਾਵੇ ਇਨਸਾਫ : ਪ੍ਰੋ. ਬਡੂੰਗਰ ਪਟਿਆਲਾ 3 ਦਸੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਲਿਖਤੀ ਪੱਤਰ ਭੇਜ ਕੇ ਅਪੀਲ ਕਰਨ ਦੇ ਨਾਲ ਨੇਕ ਸਲਾਹ ਦਿੰਦਿਆਂ ਕਿਹਾ ਕਿ ਭਾਰਤ ਦੇ ਮਹਾਨ ਇਤਿਹਾਸ ਨੂੰ ਸ਼ੁੱਧ ਅਤੇ ਸਹੀ ਰੂਪ ਵਿਚ ਲਿਖਵਾਉਣ ਦੀ ਖੇਚਲ ਕੀਤੀ ਜਾਵੇ ਕਿਉਂਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਖੁਦ ਆਪਣੇ ਇਕ ਬਿਆਨ ਵਿਚ ਭਾਰਤ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਸਖਤ ਆਲੋਚਨਾ ਉਸ ਸਮੇਂ ਕੀਤੀ ਸੀ ਜਦੋਂ ਦੇਸ਼ ਮਹਾਨ ਸੰਘਰਸ਼ੀ ਯੋਧੇ ਰਾਜਾ ਮਹਿੰਦਰ ਪਰਤਾਪ ਸਿੰਘ ਦੀ 138ਵੀਂ ਜਨਮ ਵਰੇਗੰਢ ਮਨਾ ਰਿਹਾ ਸੀ। ਪੋ੍ਰ. ਬਡੂੰਗਰ ਨੇ ਕਿਹਾ ਕਿ ਜਿਥੇ ਮਹਾਨ ਸੰਘਰਸ਼ੀ ਯੋਧੇ ਰਾਜਾ ਮਹਿੰਦਰ ਪਰਤਾਪ ਸਿੰਘ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਾ ਹੈ, ਉਥੇ ਹੀ ਉਪ ਰਾਸ਼ਟਰਪਤੀ ਨੇ ਦੁੱਖ ਪ੍ਰਗਟ ਕੀਤਾ ਸੀ ਕਿ ਭਾਰਤ ਦੇ ਇਤਿਹਾਸ ਦੀਆਂ ਕਿਤਾਬਾਂ ਵਿਚ ਸੁਤੰਤਰਤਾ ਸੰਗਰਾਮ ਦੇ ਕੁਝ ਨਾਇਕਾਂ ਨਾਲ ਬੇਇਨਾਫ਼ੀ ਹੋਈ ਹੈ ਕਿਉਂਕਿ ਅਜ਼ਾਦੀ ਤੋਂ ਬਾਅਦ ਦੀਆਂ ਕਹਾਣੀਆਂ ਵਿਚ ਹੇਰ ਫੇਰ ਕਰਕੇ ਕੁਝ ਚੋਣਵੇਂ ਵਿਅਕਤੀਆਂ ਨੂੰ ਮਾਣ ਦਿੱਤਾ ਹੈ । ਸਾਬਕਾ ਪ੍ਰਧਾਨ ਪ੍ਰੋ. ਬਡੰੂਗਰ ਨੇ ਉਪ ਰਾਸ਼ਟਰਪਤੀ ਨੂੰ ਭੇਜੇ ਆਪਣੇ ਪੱਤਰ ਵਿਚ ਦੱਸਿਆ ਕਿ ਜਗਦੀਪ ਧਨਖੜ ਦੇ ਉਸ ਬਿਆਨ ਦਾ ਸਵਾਗਤ ਤੇ ਸ਼ਲਾਘਾ ਕਰਦਾ ਹੈ, ਜਿਨ੍ਹਾਂ ਨੇ ਮੰਨਿਆ ਕਿ ਭਾਰਤ ਦੇ ਇਤਿਹਾਸ ਵਿਚ ਚੋਣਵੇਂ ਨਾਇਕਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਮੈਂਬਰ ਹੁੰਦਿਆਂ ਆਪ ਜੀ ਨੂੰ ਭਲੀ ਭਾਂਤੀ ਪਤਾ ਹੈ ਕਿ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅਤੇ ਅਜ਼ਾਦੀ ਸੰਘਰਸ਼ ਵਿਚ ਜਿਹੜੇ ਮਹਾਨ ਸੰਘਰਸ਼ੀ ਯੋਧੇ, ਗੱਦਰੀ ਬਾਬੇ, ਬੱਬਰ ਅਕਾਲੀ, ਕਾਮਾਗਾਟਾ ਮਾਰੂ ਜਹਾਜ਼ ਕਲਕੱਤੇ ਦੀ ਬਜਬਜਟ ਘਾਟ ਦੇ 256 ਸ਼ਹੀਦਾਂ, ਸ਼ਹੀਦ ਹੋਏ ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦੇ ਅਜਾਮ ਭਗਤ ਸਿੰਘ ਸਮੇਤ ਜਲ੍ਹਿਆਂ ਵਾਲਾ ਬਾਗ ਵਿਖੇ ਬੇਦੋਸ਼ੇ ਭਾਰਤੀਆਂ ਦੀ ਮੌਤ ਦਾ ਬਦਲਾ ਜਨਰਲ ਓਡਵਾਈਰ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ ਸੀ ਅਜਿਹੇ ਸ਼ਹੀਦਾਂ ਨੰੂ ਪੂਰੀ ਤਰ੍ਹਾਂ ਅਣਗੌਲਿਆ ਜਾ ਰਿਹਾ ਹ, ਜੋ ਇਕ ਅਤਿ ਘਿਨੌਣਾ ਅਪਰਾਧ ਹੈ ।

Related Post