ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ ਸੈਂਟਰ ਦੇ ਖਿਡਾਰੀਆਂ ਨੇ `ਖੇਡਾਂ ਵਤਨ ਪੰਜਾਬ` ਦੀਆ `ਦੇ ਰਾਜ ਪੱਧਰੀ ਖੇਡ ਮੁਕਾਬਲਿਆਂ
- by Jasbeer Singh
- December 3, 2024
ਪੰਜਾਬੀ ਯੂਨੀਵਰਸਿਟੀ ਟੇਬਲ ਟੈਨਿਸ ਸੈਂਟਰ ਦੇ ਖਿਡਾਰੀਆਂ ਨੇ `ਖੇਡਾਂ ਵਤਨ ਪੰਜਾਬ` ਦੀਆ `ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ ਕੁਲ 8 ਪਦਕ ਰਾਜ ਪੱਧਰੀ ਅਤੇ 6 ਪਦਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਾਸਿਲ ਕੀਤੇ ਪਟਿਆਲਾ, 3 ਦਸੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਟੇਬਲ ਟੈਨਿਸ ਸਿਖਲਾਈ ਕੇਂਦਰ ਦੇ ਖਿਡਾਰੀਆਂ ਨੇ ਬਰਨਾਲਾ ਵਿਖੇ ਹਾਲ ਹੀ ਵਿੱਚ ਸੰਪਨ ਹੋਏ `ਖੇਡਾਂ ਵਤਨ ਪੰਜਾਬ ਦੀਆਂ` ਦੇ ਰਾਜ ਪੱਧਰੀ ਮੁਕਾਬਲਿਆਂ ਅਤੇ ਪਟਿਆਲਾ ਵਿਖੇ ਆਯੋਜਿਤ 2 ਰੋਜਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਵਰਗਾ ਤਹਿਤ ਜਿੱਤਾਂ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਪ੍ਰਿੰਸ ਇੰਦਰ ਸਿੰਘ ਘੁੰਮਣ ਸੀਨੀਅਰ ਟੇਬਲ ਟੈਨਿਸ ਕੋਚ ਪੰਜਾਬੀ ਯੂਨੀਵਰਸਿਟੀ ਨੇ ਦੱਸਿਆ ਕੇ ਯੂਨੀਵਰਸਿਟੀ ਦੇ ਟੇਬਲ ਟੈਨਿਸ ਸਿਖਲਾਈ ਕੇਂਦਰ ਦੇ ਖਿਡਾਰੀਆਂ ਨੇ ਵੱਖ ਵੱਖ ਉਮਰ ਵਰਗਾ ਦੇ ਟੇਬਲ ਟੈਨਿਸ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ ਹਨ, ਜਿਸ ਵਿੱਚ 21 ਸਾਲ ਉਮਰ ਵਰਗ ਵਿੱਚ ਜਤਿਨ ਮਿਸ਼ਰਾ ਨੇ ਸੋਨ ਤਗਮਾ, 21 - 30 ਸਾਲ ਉਮਰ ਵਰਗ ਵਿੱਚ ਅਤੁਲ ਕੁਮਾਰ ਤੇ ਰੋਹਿਤ ਰਾਮ ਨੇ ਸੋਨ ਤਗਮਾ, 14 ਸਾਲ ਉਮਰ ਵਰਗ ਵਿੱਚ ਅਕਾਸ਼ਦੀਪ ਸਿੰਘ ਨੇ ਕਾਂਸੀ ਤਗਮਾ, 17 ਸਾਲ ਉਮਰ ਵਰਗ ਵਿੱਚ ਤੁਸ਼ਾਂਤ ਤੁਲੀ, ਆਰਾਵ੍ਹ ਜਿੰਦਲ ਅਤੇ ਪ੍ਰਭਵੀਰ ਸਿੰਘ ਤੇ ਅਧਾਰਿਤ ਟੀਮ ਨੇ ਕਾਂਸੀ ਤਗਮਾ ਅਤੇ 17 ਸਾਲ ਲੜਕੀਆਂ ਉਮਰ ਵਰਗ ਵਿੱਚ ਟੇਕਸ਼ਿਵ ਨੇ ਕਾਸੀ ਦਾ ਤਗਮਾ ਜਿਤਿਆ । ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਏ ਜ੍ਹਿਲਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਯੂਨੀਵਰਸਿਟੀ ਦੇ ਖੇਡ ਸਿਖਲਾਈ ਕੇਂਦਰ ਦੇ 6 ਖਿਡਾਰੀ ਖਿਡਾਰਨਾਂ ਨੇ ਵੱਖ ਵੱਖ ਉਮਰ ਵਰਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਿਲ ਕੀਤੇ ਜਿਸ ਵਿੱਚ 17 ਸਾਲ ਉਮਰ ਵਰਗ ਵਿੱਚ ਆਰਵ ਜਿੰਦਲ ਅਤੇ ਤੁਸ਼ਾਂਤ ਤੁਲੀ ਨੇ ਕ੍ਰਮਵਾਰ ਸੋਨ ਅਤੇ ਕਾਂਸੀ ਦੇ ਤਗਮੇ ਹਾਸਿਲ ਕੀਤੇ । ਜਦੋ ਕੇ 9 ਸਾਲ ਉਮਰ ਵਰਗ ਵਿੱਚ ਦਿਵੀਜ਼ਾਂ ਨੇ ਚਾਂਦੀ ਦਾ ਤਗਮਾ, 11 ਸਾਲ ਉਮਰ ਵਰਗ ਵਿੱਚ ਇਸ਼ਿਤਾ ਨੇ ਚਾਂਦੀ ਦਾ ਤਗਮਾ ਅਤੇ ਪੁਰਸ਼ਾ ਦੇ ਏਕਲ ਮੁਕਾਬਲਿਆਂ ਵਿੱਚ ਜਤਿਨ ਮਿਸ਼ਰਾ ਨੇ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ । ਖਿਡਾਰੀਆਂ ਦੀਆ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਡਾ. ਘੁੰਮਣ ਨੇ ਕੁਮਾਰੀ ਨੇਹਾ ਸੋਨੀ ਅਤੇ ਸ਼੍ਰੀ ਅਤੁਲ ਕੁਮਾਰ ਦੋਹਾ ਨੌਜਵਾਨ ਕੋਚਾਂ ਦੇ ਸਿਰ ਬੰਨਿਆ । ਉਹਨਾਂ ਕਿਹਾ ਕੇ ਇਹਨਾਂ ਦੋਵਾਂ ਦੀ ਸਖ਼ਤ ਮੇਹਨਤ ਸਦਕਾ ਖਿਡਾਰੀ ਇਹ ਅਜੋਕੀਆਂ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਏ ਹਨ। ਇਸ ਮੌਕੇ ਤੇ ਸ. ਗੁਰਿੰਦਰ ਸਿੰਘ ਸਨੌਰ ਸੀਨੀਅਰ ਟੇਬਲ ਟੈਨਿਸ ਖਿਡਾਰੀ ਉਚੇਚੇ ਤੋਰ ਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.