ਮਾਲਗੱਡੀ `ਤੇ ਪੱਥਰਬਾਜ਼ੀ ਕਰਨ ਵਾਲੇ ਦੋ ਵਿਦਿਆਰਥੀਆਂ ਸਮੇਤ 4 ਗ੍ਰਿਫ਼ਤਾਰ
ਪ੍ਰਯਾਗਰਾਜ, 23 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਪ੍ਰਯਾਗਰਾਜ ਵਿਖੇ ਮਾਲਗੱਡੀ 'ਤੇ ਪੱਥਰਬਾਜੀ ਕਰਨ 'ਤੇ ਦੋ ਵਿਦਿਆਰਥੀਆਂ ਸਮੇਤ ਚਾਰ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਪ੍ਰਯਾਗਰਾਜ ਵਿਖੇ ਜਿਨ੍ਹਾਂ ਵਿਅਕਤੀਆਂ ਵਲੋਂ ਮਾਲਗੱਡੀ 'ਤੇ ਪੱਥਰਬਾਜੀ (Stone pelting on goods train) ਕੀਤੀ ਗਈ ਸੀ ਦੇ ਮਾਮਲੇ ਵਿਚ ਆਰ. ਪੀ. ਐਫ. ਨੇ ਜਿਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਸੋਹਬਤੀਆਬਾਗ ਨਵੀਂ ਬਸਤੀ ਵਾਸੀ ਅੰਕੁਸ਼ ਯਾਦਵ, ਉਸ ਦੇ ਚਚੇਰੇ ਭਰਾ ਵਿਸ਼ੇਸ਼ ਯਦੂਵੰਸ਼ੀ, ਮੇਜਾ ਵਾਸੀ ਪ੍ਰਣਵ ਕੇਸ਼ਰੀ ਅਤੇ ਨਵਾਬਗੰਜ ਵਾਸੀ ਕਾਰਤੀਕੇਅ ਦੇ ਤੌਰ 'ਤੇ ਹੋਈ ਹੈ ।
ਕੀ ਦੱਸਿਆ ਆਰ. ਪੀ. ਐਫ. ਇੰਸਪੈਕਟਰ ਨੇ
ਘਟਨਾ ਦਾ ਵੀਡੀਓ ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਮੰਡਲ ਰੇਲ ਪ੍ਰਬੰਧਕ (ਡੀ. ਆਰ. ਐੱਮ.) ਨੂੰ ਭੇਜਦੇ ਹੋਏ ਸਿ਼ਕਾਇਤ ਕੀਤੀ ਸੀ । ਆਰ. ਪੀ. ਐੱਫ. ਇੰਸਪੈਕਟਰ (R. P. F. Inspector) ਡੀ. ਐੱਸ. ਯਾਦਵ ਨੇ ਦੱਸਿਆ ਕਿ ਪੁੱਛਗਿੱਛ `ਚ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਵਿਦਿਆਰਥੀ ਹਨ । ਅੰਕੁਸ਼ ਯਾਦਵ ਤੇ ਵਿਸ਼ੇਸ਼ ਯਦੁਵੰਸ਼ੀ ਬੀ. ਟੈੱਕ. ਦੀ ਪੜ੍ਹਾਈ ਕਰ ਰਹੇ ਹਨ, ਜਦਕਿ ਪ੍ਰਣਵ ਕੇਸ਼ਰੀ ਅਤੇ ਕਾਰਤੀਕੇਅ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ।
