post

Jasbeer Singh

(Chief Editor)

Patiala News

ਰਾਤ ਨੂੰ ਦੁਕਾਨਾ ਦੇ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗਿ੍ਰਫਤਾਰ: ਐਸ.ਐਸ.ਪੀ ਵਰ

post-img

ਪਟਿਆਲਾ, 9 ਮਈ (ਜਸਬੀਰ): ਸੀ.ਆਈ.ਏ. ਸਟਾਫ ਸਮਾਣਾ ਦੀ ਪੁਲਸ ਨੇ ਇੰਚਾਰਜ਼ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਾਤੜਾਂ ਵਿਖੇ ਰਾਤ ਨੂੰ ਦੁਕਾਨਾ ਦੇ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਦੀ ਪੁਸਟੀ ਕਰਦੇ ਹੋਏ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਭਜਨ ਲਾਲ ਪੁੱਤਰ ਹੁਕਮ ਚੰਦ ਪਿੰਡ ਕੱਲਰਭੈਣੀ ਥਾਣਾ ਉਕਲਾਣਾ ਜਿਲਾ ਹਿਸਾਰ ਹਰਿਆਣਾ, ਵਿਨੋਦ ਪੁੱਤਰ ਤੇਜਾ, ਦਿਲਬਾਗ ਉਰਫ ਰਿੰਕੂ ਪੁੱਤਰ ਰਮੇਸ਼ ਅਤੇ ਕਮਲ ਉਰਫ ਰਾਹੁਲ ਪੁੱਤਰ ਰੋਹਤਾਸ਼ ਵਾਸੀ ਪਿੰਡ ਨਗਰ ਥਾਣਾ ਸਿਟੀ ਗੁਹਾਣਾ ਜਿਲਾ ਸੋਨੀਪਤ ਹਰਿਆਣਾ ਨੂੰ ਗਿ੍ਰਫਤਾਰ ਕੀਤਾ ਗਿਆ ੈ। ਜਿਨ੍ਹਾਂ ਤੋਂ 4 ਕੁਇੰਟਲ ਤਾਂਬੇ ਦੀਆ ਤਾਰਾਂ ਅਤੇ ਵਾਰਦਾਤ ਦੌਰਾਨ ਵਰਤੀ ਗਈਆਂ ਦੋ ਆਈ-20 ਕਾਰਾਂ ਬਰਾਮਦ ਕੀਤੀਆਂ ਗਈਆਂ। ਐਸ.ਐਸ.ਪੀ. ਨੇ ਦੱਸਿਆ ਕਿ 15-16 ਅਪ੍ਰੈਲ 2024 ਦੀ ਦਰਮਿਆਨੀ ਰਾਤ ਨੂੰ ਪਾਤੜਾਂ ਵਿਖੇ ਤਾਂਬੇ ਦੀਆਂ ਤਾਰਾਂ ਵਾਲੀ ਦੁਕਾਨ ’ਤੇ ਚੋਰ ਦੋ ਆਈ-20 ਕਾਰਾਂ ਵਿਚ ਸਵਾਰ ਹੋ ਕੇ ਆੲੈ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਤਾਂਬੇ ਦੀਆਂ ਤਾਰਾਂ ਦੇ ਬੰਡਲ ਚਰੀ ਕਰਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਪਾਤੜਾਂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ 457 ਅਤੇ 380 ਆਈ.ਪੀ.ਸੀ. ਦੇ ਤਹਿਤ ਕੇ ਕੇਸ ਦਰਜ ਕਰਕੇ ਐਸ.ਪੀ. ਇਨਵੈਸਟੀਗੇਸਨ ਯੋਗੇਸ਼ ਸ਼ਰਮਾ ਅਤੇ ਡੀ.ਐਸ.ਪੀ. ਅਵਤਾਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਨੇ ਜਾਂਚ ਸ਼ੁਰੁੂ ਕੀਤੀ ਤਾਂ ਉਕਤ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਨ੍ਹਾਂ ਤੋਂ ਚੋਰੀ ਕੀਤੀਆਂ ਤਾਂਬੇ ਦੀਆਂ ਤਾਰਾਂ ਵੀ ਬਰਾਮਦ ਕਰ ਲਈਆਂ ਗਈਆਂ ਅਤੇ ਵਾਰਦਾਤ ਵਿਚ ਵਰਤੀਆਂ ਗਈਆਂ ਆਈ-20 ਕਾਰਾਂ ਵੀ ਬਰਾਮਦ ਕਰ ਲਈਆਂ ਗਈਆਂ। ਐਸ.ਐਸ.ਪੀ. ਨੇ ਦੱਸਿਆ ਕਿ ਚਾਰਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋ ਹੋਰ ਡੁੰਘਾਈ ਨਾਲ ਪੁਛ ਗਿਛ ਕੀਤੀ ਜਾਵੇਗੀ।

Related Post