July 6, 2024 01:17:30
post

Jasbeer Singh

(Chief Editor)

Patiala News

ਪਲਕ ਸਿੰਗਲਾ ਨੇ 96 ਫੀਸਦੀ ਲੈ ਕੇ ਸਕੂਲ ਵਿੱਚ ਹਾਸਲ ਕੀਤਾ ਪਹਿਲਾ ਸਥਾਨ

post-img

ਪਟਿਆਲਾ, 9 ਮਈ (ਜਸਬੀਰ)-ਆਈ. ਐਸ. ਈ. ਬੋਰਡ ਵਲੋਂ ਐਲਾਨ ਨਤੀਜਿਆਂ ਅਨੁਸਾਰ ਪਟਿਆਲਾ ਦੇ ਕੈਂਟਲ ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਪਲਕ ਸਿੰਗਲਾ ਨੇ 96 ਫੀਸਦੀ ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਅਤੇ ਪੂਰੇ ਜਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੱਜ ਇਸ ਮੌਕੇ ਆੜਤੀ ਐਸੋਸੀਏਸ਼ਨ ਸਬਜੀ ਮੰਡੀ ਸਨੌਰ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸਾਮ ਲਾਲ ਤੇਜਾ ਅਤੇ ਲੜਕੀ ਦੇ ਮਾਤਾ ਪਿਤਾ ਅਤੇ ਹੋਰ ਆਗੂਆਂ ਨੇ ਪਲਕ ਸਿੰਗਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਪਲਕ ਨੇ ਸਕੂਲ ਦੀ ਪਿ੍ਰੰਸੀਪਲ ਰਜਿੰਦਰ ਕੌਰ ਵਿਰਕ ਸਮੇਤ ਸਮੁੱਚੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਨੇ ਦਿਨ ਰਾਤ ਮਿਹਨਤ ਕਰਕੇ ਅਤੇ ਮੋਬਾਈਲ ਅਤੇ ਟੈਲੀਵਿਜਨ ਤੋਂ ਦੂਰੀ ਬਣਾ ਕੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਪਸੰਦੀਦਾ ਵਿਸ਼ਾ ਪੋਲੀਟੀਕਲ ਸਾਇੰਸ ਹੈ। ਜਿਸ ਵਿੱਚ ਉਸ ਨੂੰ 100 ਵਿੱਚੋਂ 100 ਨੰਬਰ ਹਾਸਲ ਹੋਏ ਹਨ ਅਤੇ ਉਹਨਾਂ ਦੀ ਇਸ ਕਾਮਯਾਬੀ ਵਿੱਚ ਉਨ੍ਹਾਂ ਦੇ ਸਾਰੇ ਹੀ ਅਧਿਆਪਕਾਂ ਦਾ ਵੀ ਅਹਿਮ ਯੋਗਦਾਨ ਹੈ। ਇਸ ਮੌਕੇ ਰਾਮਾ ਨੰਦ ਸਿੰਗਲਾ, ਨਿਸਾ ਸਿੰਗਲਾ, ਨਿਤਿਨ ਸਿੰਗਲਾ, ਕਮਲੇਸ਼ ਰਾਣੀ, ਇਸਾ ਰਾਣੀ, ਵਿਸਾਲ ਗਰਗ ਅਤੇ ਪਿਯੂਸ ਗਰਗ ਹਾਜਰ ਸਨ।

Related Post