post

Jasbeer Singh

(Chief Editor)

crime

ਕੁਲਦੀਪ ਕੁਮਾਰ ਦੇ ਕਤਲ ਦੇ ਲੱਗਿਆ ਚਾਰ ਹੋਰਾਂ ਤੇ ਦੋਸ਼

post-img

ਕੁਲਦੀਪ ਕੁਮਾਰ ਦੇ ਕਤਲ ਦੇ ਲੱਗਿਆ ਚਾਰ ਹੋਰਾਂ ਤੇ ਦੋਸ਼ ਅਮਰੀਕਾ : ਸੰਸਾਰ ਪ੍ਰਸਿੱਧ ਅਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ’ਚ 35 ਸਾਲ ਦੇ ਇਕ ਭਾਰਤੀ ਵਿਅਕਤੀ ਕੁਲਦੀ ਕੁਮਾਰ ਦੀ ਮੌਤ ਦੇ ਮਾਮਲੇ ’ਚ ਭਾਰਤੀ ਮੂਲ ਦੇ ਹੀ ਪੰਜ ਵਿਅਕਤੀਆਂ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ । ਓਸਿਆਨ ਕਾਊਂਟੀ ਦੇ ਵਕੀਲ ਬ੍ਰੈਡਲੀ ਬਿਲਹਿਮਰ ਅਤੇ ਨਿਊਜਰਸੀ ਸਟੇਟ ਪੁਲਸ ਸੁਪਰਡੈਂਟ ਕਰਨਲ ਪੈਟ੍ਰਿਕ ਕੈਲਾਹਨ ਨੇ ਇਕ ਬਿਆਨ ਵਿਚ ਕਿਹਾ ਕਿ ਨਿਊਯਾਰਕ ਦੇ ਸਾਊਥ ਓਜ਼ੋਨ ਪਾਰਕ ਦੇ ਵਸਨੀਕ 34 ਸਾਲ ਦੇ ਸੰਦੀਪ ਕੁਮਾਰ ’ਤੇ 22 ਅਕਤੂਬਰ 2024 ਨੂੰ ਮੈਨਚੇਸਟਰ ਟਾਊਨਸ਼ਿਪ ਵਿਚ ਕੁਲਦੀਪ ਕੁਮਾਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ । ਕੁਲਦੀਪ ਕੁਮਾਰ ਦੀ ਮੌਤ ਦੀ ਜਾਂਚ ਦੌਰਾਨ ਇਹ ਪ੍ਰਗਟਾਵਾ ਹੋਇਆ ਕਿ ਸੰਦੀਪ ਕੁਮਾਰ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਕੁਲਦੀਪ ਕੁਮਾਰ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਉਸ ਨੂੰ ਅੰਜਾਮ ਦਿਤਾ ਸੀ । ਇਸ ਮਾਮਲੇ ਵਿਚ ਹੋਰ ਦੋਸ਼ੀਆਂ ਵਿਚ ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30) ਅਤੇ ਗੁਰਦੀਪ ਸਿੰਘ (22) ਸ਼ਾਮਲ ਹਨ । ਇਹ ਸਾਰੇ ਇੰਡੀਆਨਾ ਦੇ ਗ੍ਰੀਨਵੁੱਡ ਦੇ ਰਹਿਣ ਵਾਲੇ ਹਨ । ਓਸ਼ਨ ਕਾਊਂਟੀ ਪ੍ਰੋਸੀਕਿਊਟਰ ਆਫਿਸ ਦੀ ਮੇਜਰ ਕ੍ਰਾਈਮ ਯੂਨਿਟ ਨੂੰ 14 ਦਸੰਬਰ, 2024 ਨੂੰ ਮੈਨਚੇਸਟਰ ਟਾਊਨਸ਼ਿਪ ਦੇ ਗ੍ਰੀਨਵੁੱਡ ਵਾਈਲਡਲਾਈਫ ਮੈਨੇਜਮੈਂਟ ਏਰੀਆ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਰੀਪੋਰਟ ਮਿਲੀ ਸੀ । ਬਿਆਨ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਲਾਸ਼ ਬਹੁਤ ਸੜੀ ਹੋਈ ਹਾਲਤ ਵਿਚ ਮਿਲੀ । ਓਸ਼ਨ ਕਾਊਂਟੀ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਵਲੋਂ ਕੀਤੇ ਗਏ ਪੋਸਟਮਾਰਟਮ ਮੁਤਾਬਕ ਵਿਅਕਤੀ ਦੀ ਮੌਤ ਦਾ ਕਾਰਨ ਛਾਤੀ ’ਤੇ ਕਈ ਗੋਲੀਆਂ ਲੱਗਣ ਦੇ ਜ਼ਖ਼ਮ ਸਨ। ਜਿਸ ਤਰੀਕੇ ਨਾਲ ਵਿਅਕਤੀ ਦੀ ਮੌਤ ਹੋਈ, ਉਸ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਕਤਲ ਦਾ ਮਾਮਲਾ ਸੀ । ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਕੁਲਦੀਪ ਕੁਮਾਰ ਵਜੋਂ ਹੋਈ ਹੈ । ਉਸ ਦੇ ਪਰਵਾਰਕ ਮੈਂਬਰਾਂ ਨੇ 26 ਅਕਤੂਬਰ 2024 ਨੂੰ ਗੁੰਮਸ਼ੁਦਗੀ ਦੀ ਰੀਪੋਰਟ ਦਰਜ ਕਰਵਾਈ ਸੀ ।

Related Post