ਕਾਰ ਦੇ ਨਦੀ ਵਿੱਚ ਡਿੱਗਣ ਕਾਰਨ ਹੋਈ ਚਾਰ ਵਿਅਕਤੀਆਂ ਦੀ ਮੌਤ
ਉੱਤਰਾਖੰਡ, 3 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰਿਸ਼ੀਕੇਸ-ਬਦਰੀਨਾਥ ਹਾਈਵੇ ਤੇ ਇਕ ਕਾਰ ਦੇ ਨਦੀ ਵਿਚ ਡਿੱਗਣ (Falling river) ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਰਿਸ਼ੀਕੇਸ਼-ਬਦਰੀਨਾਥ ਹਾਈਵੇਅ `ਤੇ ਇੱਕ ਕਾਰ ਬੇਕਾਬੂ ਹੋ ਕੇ ਜੋ ਸਿੱਧੀ ਨਦੀ ਵਿੱਚ ਡਿੱਗ ਗਈ ਹੈ ਵਾਲੇ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ (Death) ਹੋ ਗਈ, ਜਦੋਂ ਕਿ ਤਿੰਨ ਹੋਰ ਅਜੇ ਵੀ ਲਾਪਤਾ ਹਨ । ਇੱਕ 12 ਸਾਲ ਦੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਰਿਪੋਰਟਾਂ ਅਨੁਸਾਰ ਬਦਰੀਨਾਥ ਧਾਮ ਤੋਂ ਵਾਪਸ ਆ ਰਹੀ ਇੱਕ ਇਨੋਵਾ ਕਾਰ ਅਚਾਨਕ ਸੜਕ ਦੇ ਕਿਨਾਰੇ ਪੰਜ ਫੁੱਟ ਉੱਚੇ ਮਿੱਟੀ ਦੇ ਢੇਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ । ਬੇਕਾਬੂ ਕਾਰ ਇੱਕ ਢਲਾਣ ਤੋਂ ਹੇਠਾਂ ਖਿਸਕ ਗਈ ਅਤੇ ਲਗਭਗ 200 ਮੀਟਰ ਗੰਗਾ ਨਦੀ ਵਿੱਚ ਡਿੱਗ ਗਈ ।
ਪੁਲਸ ਤੇ ਐਸ. ਡੀ. ਆਰ. ਐਫ. ਨੇ ਕੀਤਾ ਮੌਕੇ ਤੇ ਪਹੁੰਚ ਬਚਾਅ ਕਾਰਜ ਸ਼ੁਰੂ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਸ. ਡੀ. ਆਰ. ਐਫ. (S. D. R. F.) ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ । ਗੋਤਾਖੋਰਾਂ (Divers) ਨੇ ਤਲਾਸ਼ੀ ਦੌਰਾਨ ਇੱਕ ਜ਼ਖ਼ਮੀ ਬੱਚੇ ਨੂੰ ਪਹਾੜੀ ਤੋਂ ਬਚਾਇਆ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਸ਼੍ਰੀਨਗਰ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ । ਨਦੀ ਦੇ ਕੰਢੇ ਤੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ । ਕਾਰ ਵਿੱਚ ਕੁੱਲ ਅੱਠ ਲੋਕ ਸਵਾਰ ਸਨ । ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।
