ਇਬੋਲਾ ਵਾਇਰਸ ਨੂੰ ਲੈ ਕੇ ਫਰੀਦਾਬਾਦ ਸਿਹਤ ਵਿਭਾਗ ਨੇ ਕੀਤੀਆਂ ਤਿਆਰੀਆਂ ਸ਼ੁਰੂ
- by Jasbeer Singh
- June 3, 2026
ਇਬੋਲਾ ਵਾਇਰਸ ਨੂੰ ਲੈ ਕੇ ਫਰੀਦਾਬਾਦ ਸਿਹਤ ਵਿਭਾਗ ਨੇ ਕੀਤੀਆਂ ਤਿਆਰੀਆਂ ਸ਼ੁਰੂ
ਹਰਿਆਣਾ, 3 ਜੂਨ 2026 : ਹਰਿਆਣਾ (Haryana) ਦੇ ਫਰੀਦਾਬਾਦ ਸਿਹਤ ਵਿਭਾਗ ਵਲੋਂ ਸੰਸਾਰ ਭਰ ਵਿਚ ਫੈਲਦੇ ਜਾ ਰਹੇ ਈਬੋਲਾ ਵਾਇਰਸ (Ebola virus) ਦੇ ਚਲਦਿਆਂ ਤਿਆਰੀਆਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਹਨ ।
ਕੀ ਸਪੱਸ਼ਟ ਕੀਤਾ ਮੁੱਖ ਮੈਡੀਕਲ ਅਫ਼ਸਰ ਨੇ
ਫਰੀਦਾਬਾਦ ਦੇ ਮੁੱਖ ਮੈਡੀਕਲ ਅਫ਼ਸਰ (Chief Medical Officer) ਡਾ. ਜਯੰਤ ਆਹੂਜਾ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ । ਵਿਭਾਗ ਨੇ ਵਾਇਰਸ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਪਹਿਲਾਂ ਤੋਂ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ । ਦੁਨੀਆ ਭਰ ਵਿੱਚ ਇਬੋਲਾ ਵਾਇਰਸ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਨਾਲ ਸਥਾਨਕ ਅਧਿਕਾਰੀ ਹੁਣ ਹਾਈ ਅਲਰਟ `ਤੇ ਹਨ । ਵਿਸ਼ਵ ਸਿਹਤ ਸੰਗਠਨ (World Health Organization) ਦੀ ਗਲੋਬਲ ਸਲਾਹ ਅਤੇ ਸਾਵਧਾਨੀ ਉਪਾਵਾਂ ਬਾਰੇ ਸਲਾਹ ਦੇ ਬਾਅਦ, ਫਰੀਦਾਬਾਦ ਸਿਹਤ ਵਿਭਾਗ ਨੇ ਜੰਗੀ ਪੱਧਰ `ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ।
ਸਾਵਧਾਨੀ ਦੇ ਤੌਰ ਤੇ ਆਈਸੋਲੇਸ਼ਨ ਵਾਰਡ ਕੀਤੇ ਜਾ ਰਹੇ ਹਨ ਤਿਆਰ
ਸੀ. ਐਮ. ਓ. ਡਾ. ਆਹੂਜਾ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ `ਤੇ ਜਿ਼ਲ੍ਹੇ ਦੇ ਹਸਪਤਾਲਾਂ ਵਿੱਚ ਵਿਸ਼ੇਸ਼ ਆਈਸੋਲੇਸ਼ਨ ਵਾਰਡ (Isolation ward) ਤਿਆਰ ਕੀਤੇ ਜਾ ਰਹੇ ਹਨ । ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਸ਼ੱਕੀ ਜਾਂ ਪੁਸ਼ਟੀ ਕੀਤਾ ਗਿਆ ਇਬੋਲਾ ਵਾਇਰਸ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮਰੀਜ਼ ਨੂੰ ਤੁਰੰਤ ਦੂਜਿਆਂ ਤੋਂ ਅਲੱਗ ਕੀਤਾ ਜਾ ਸਕੇ ਅਤੇ ਢੁਕਵਾਂ ਇਲਾਜ ਸ਼ੁਰੂ ਕੀਤਾ ਜਾ ਸਕੇ । ਮੈਡੀਕਲ ਟੀਮਾਂ ਅਤੇ ਸਿਹਤ ਕਰਮਚਾਰੀਆਂ ਨੂੰ ਸਥਿਤੀ ਦੀ ਨਿਗਰਾਨੀ ਕਰਨ ਅਤੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ।
