
ਚੌਥਾ ਦਰਜਾ ਸਰਕਾਰੀ ਕਰਮਚਾਰੀ ਯੂਨੀਅਨ ਨੇ ਨਵੇਂ ਸਾਲ ਦੀ ਸ਼ੁਰੂਆਤ ਰੈਲੀਆਂ, ਵਿਭਾਗੀ ਮੀਟਿੰਗਾਂ ਕਰਕੇ ਕੀਤੀ
- by Jasbeer Singh
- January 7, 2025

ਚੌਥਾ ਦਰਜਾ ਸਰਕਾਰੀ ਕਰਮਚਾਰੀ ਯੂਨੀਅਨ ਨੇ ਨਵੇਂ ਸਾਲ ਦੀ ਸ਼ੁਰੂਆਤ ਰੈਲੀਆਂ, ਵਿਭਾਗੀ ਮੀਟਿੰਗਾਂ ਕਰਕੇ ਕੀਤੀ ਪਟਿਆਲਾ : ਚੌਥਾ ਦਰਜਾ ਸਰਕਾਰੀ ਕਰਮਚਾਰੀ ਯੂਨੀਅਨ (1680) ਵਲੋਂ ਨਵੇਂ ਵਰੇਂ ਦੀ ਸ਼ੁਰੂਆਤ 2 ਜਨਵਰੀ ਤੋਂ ਰੈਲੀਆਂ, ਵਿਭਾਗੀ ਮੀਟਿੰਗਾਂ ਕਰਕੇ ਕੀਤੀ । ਇੱਥੇ ਜਿਲਾ ਸਿੱਖਿਆ ਅਫਸਰ (ਸਿ.ਸੈ./ਪ੍ਰਾਇਮਰੀ) ਦੇ ਦਫਤਰਾਂ ਅੱਗੇ ਕੜਾਕੇ ਦੀ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ, ਧਰਨਾ ਦੇ ਕੇ ਰੈਲੀ ਕੀਤੀ । ਇਸ ਮੌਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ, ਸਕੂਲ ਸਿੱਖਿਆ ਦੇ ਪ੍ਰਧਾਨ ਰਾਮ ਪ੍ਰਸਾਦ ਸਹੋਤਾ, ਨੇ ਅਗਵਾਈ ਕੀਤੀ । ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਚੌਥਾ ਦਰਜਾ, ਪਾਰਟ ਟਾਇਮ ਕਰਮੀਆਂ ਅਤੇ ਮਿਡਡੇਮੀਲ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਅਤੇ ਮਿਤੀ 19 ਫਰਵਰੀ ਨੂੰ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਦੇ ਮੋਹਾਲੀ ਵਿਖੇ, ਯੂਨੀਅਨ ਵਲੋਂ ਕੀਤੀ ਜਾਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਦਾ ਅਹਿਦ ਕੀਤਾ । ਦਰਸ਼ਨ ਸਿੰਘ ਲੁਬਾਣਾ, ਰਾਮ ਪ੍ਰਸਾਦ ਸਹੋਤਾ ਨੇ ਮੰਗਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਵਿਚਲੇ ਸਰਕਾਰੀ ਸਕੂਲਾਂ ਵਿੱਚ ਮਿਡਡੇਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤਾ ਦਿੱਤੀਆਂ ਜਾਣ, ਖਾਣਾ ਬਣਾਉਂਦੇ ਸਮੇਂ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਢੁੱਕਵਾ ਮੁਆਵਜਾ ਦਿੱਤਾ ਜਾਵੇ। ਵਰਦੀਆਂ ਦਿੱਤੀਆਂ ਜਾਣ ਅਤੇ 2525 ਸਾਲਾਂ ਤੋਂ ਕੰਮ ਕਰ ਰਹੇ ਪਾਰਟ ਟਾਇਮ ਚੌਥਾ ਦਰਜਾ ਕਰਮੀਆਂ ਨੂੰ ਨਿਯਮਤ ਕੀਤਾ ਜਾਵੇ, ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਰਤੀ ਕੀਤੀ ਜਾਵੇ, ਵਿਦਿਅਕ ਯੋਗਤਾ ਰੱਖਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਬਗੈਰ ਟੈਸਟ / ਟ੍ਰਨਿੰਗ ਦੇ ਦਰਜਾ ਤਿੰਨ ਵਿੱਚ ਪਰਮੋਟ ਕੀਤਾ ਜਾਵੇ, ਸਰਕਾਰ ਵਲੋਂ ਚੌਥਾ ਦਰਜਾ ਕਰਮਚਾਰੀਆਂ ਦੀ ਸਾਲ 2011 ਤੋਂ ਮਿਲ ਰਹੀ ਇੰਕਰੀਮੈਂਟ ਬੰਦ ਕੀਤੇ ਗਏ ਹਨ ਇਹ ਬਹਾਲ ਕੀਤੇ ਜਾਣ, ਗਰਮ ਅਤੇ ਠੰਡੀਆਂ ਵਰਦੀਆਂ ਦਿੱਤੀਆਂ ਜਾਣ ਤੇ ਇਸ ਦਾ ਬੱਜਟ ਹਰ ਸਾਲ ਵੱਖਰਾ ਭੇਜਿਆ ਜਾਵੇ, ਖਸਤਾ ਹਾਲਤ ਸਕੂਲਾਂ ਦੀ ਮੁਰੰਮਤ ਕਰਵਾਈ ਜਾਵੇ । ਇਹਨਾਂ ਆਗੂਆਂ ਨੇ ਕਿਹਾ ਕਿ “ਆਪ ਸਰਕਾਰ” ਆਮ ਆਦਮੀ ਨਾਲ ਖਿਲਵਾੜ ਕੀਤਾ ਹੈ, ਪੰਜਾਬ ਵਿਚਲੇ 8200 ਸਕੂਲਾਂ ਵਿੱਚ ਸਫਾਈ ਸੇਵਕ 3000 ਰੁਪਏ ਅਤੇ ਚੌਕੀਦਾਰ 5000 ਰੁਪਏ ਪ੍ਰਤੀ ਮਹੀਨਾ ਤੇ ਰੱਖਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਹੈ, ਜ਼ੋ ਕਿ ਘੱਟੋ ਘੱਟ ਉਜਰਤਾ ਦੀ ਘੋਰ ਉਲੰਘਣਾ ਹੈ । ਆਗੂਆਂ ਨੇ 2004 ਦੀ ਪੈਨਸ਼ਨ ਬਹਾਲ ਕਰਨ ਦੀ ਮੰਗ ਵੀ ਕੀਤੀ ਆਦਿ ਆਦਿ । ਇਸ ਮੌਕੇ ਨਾਰੰਗ ਸਿੰਘ, ਸ਼ਿਵ ਚਰਲ, ਬਿਕਰਮਜੀਤ ਸਿੰਘ, ਰਾਜੇਸ਼ ਗੋਲੂ, ਪ੍ਰਕਾਸ਼ ਲੁਬਾਣਾ, ਲਖਵੀਰ ਸਿੰਘ, ਧਰਮਿੰਦਰ, ਰਾਮ ਕੈਲਾਸ਼, ਸੁਨੀਲ ਦੱਤ, ਮੋਧ ਨਾਥ ਸ਼ਰਮਾ, ਉਂਕਾਰ ਸਿੰਘ ਦਮਨ, ਸਵਿਤਰੀ ਦੇਵੀ, ਰੀਨਾ, ਜਗਮਾਲ, ਬੁੱਧ ਰਾਮ, ਮੰਜੂ, ਸੰਦੀਪ ਕੌਰ, ਤਰਸੇਮ, ਉਮ ਪ੍ਰਕਾਸ਼, ਰਘਬੀਰ ਸਿੰਘ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.