
ਚੌਥਾ ਦਰਜਾ ਮੁਲਾਜਮਾਂ ਨੇ ਕੀਤਾ ਕਾਲੇ ਚੋਗੇ ਪਾ ਕੇ ਰੋਸ ਪ੍ਰਗਟ
- by Jasbeer Singh
- October 22, 2025

ਚੌਥਾ ਦਰਜਾ ਮੁਲਾਜਮਾਂ ਨੇ ਕੀਤਾ ਕਾਲੇ ਚੋਗੇ ਪਾ ਕੇ ਰੋਸ ਪ੍ਰਗਟ ਪਟਿਆਲਾ, 22 ਅਕਤੂਬਰ 2025 : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਬੈਨਰ ਹੇਠ ਸਰਕਾਰੀ ਤੇ ਅਰਧ ਸਰਕਾਰੀ ਮੁਲਾਜਮਾਂ (ਕੱਚਿਆਂ ਤੇ ਪੱਕਿਆਂ) ਵੱਲੋਂ ਦਿਵਾਲੀ ਦੇ ਉਤਮ ਤਿਉਹਾਰ ਤੇ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ, ਪੈਨਸ਼ਨਰਾਂ ਤੇ ਕੱਚਿਆਂ ਮੁਲਾਜਮਾਂ ਦੀਆਂ ਮੰਗਾਂ ਜਿਵੇਂ ਕਿ ਸੇਵਾਵਾਂ ਦੀਆਂ ਨਿਯਮਤ ਨਿਯੁਕਤੀਆਂ ਵਿਭਾਗਾਂ ਵਿੱਚ ਖਪਾ ਕੇ ਕਰਨੀਆਂ, ਪੁਰਾਣੀ ਪੈਨਸ਼ਨ ਦੀ ਬਹਾਲੀ, ਮਹਿੰਗਾਈ ਭੱਤਾ ਤੇ ਇਸ ਦਾ ਬਕਾਇਆ ਜਾਰੀ ਕਰਨਾ, ਵਿਭਾਗਾਂ ਦੇ ਪੁਨਗਠਨ ਦੌਰਾਨ ਖਤਮ ਕੀਤੀਆਂ ਵੱਖ—ਵੱਖ ਕੈਟਾਗਰੀਜ਼ ਦੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨਾ, ਘੱਟੋ-ਘੱਟ ਤਨਖਾਹ ਸਮੇਤ ਭੱਤਿਆਂ ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ 35000 ਰੁਪਏ ਜਾਰੀ ਕਰਨਾ, 2023 ਦੀ ਨੀਤੀ ਅਨੁਸਾਰ ਪੱਕਾ ਕੀਤੇ ਕਰਮੀਆਂ ਤੇ ਪੁਰਾ ਤਨਖਾਹ ਸਕੇਲ ਤੇ ਭੱਤੇ ਲਾਗੂ ਕਰਨੇ ਤੇ ਪੈਨਸ਼ਨ ਦੇਣੀ ਆਦਿ ਡੇਢ ਦਰਜਨ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਕਰਮੀਆਂ ਦੀਆਂ ਮੰਗਾਂ ਨੂੰ ਚਾਰ ਸਾਲ ਤੋਂ ਅੱਖੋ ਔਹਲੇ ਕਰਨ ਵਿਰੁੱਧ ਕਾਲੇ ਚੌਗੇ ਪਹਿਨ ਕੇ ਰੋਸ ਪ੍ਰਗਟ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਕਰਮੀਆਂ ਦੀਆਂ ਮੰਗਾਂ ਨੂੰ ਚਾਰ ਸਾਲ ਤੋਂ ਅੱਖੋ ਔਹਲੇ ਕਰਨ ਵਿਰੁੱਧ ਕਾਲੇ ਚੌਗੇ ਪਹਿਨ ਕੇ ਰੋਸ ਪ੍ਰਗਟ ਕੀਤਾ ਗਿਆ ਤੇ ਅਗਲੇ ਐਕਸ਼ਨ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਵਾਣ ਦਿਵਸ ਨੂੰ ਸਮਰਪਿਤ ਪਟਿਆਲਾ ਸ਼ਹਿਰ ਵਿੱਚ ਆਮ ਆਦਮੀ ਸਰਕਾਰ ਨੂੰ ਜਗਾਉਣ ਤੇ ਕੱਚੇ ਕਰਮੀਆਂ ਦਾ ਆਰਥਿਕ ਸ਼ੋਸ਼ਣ ਠੇਕੇਦਾਰਾਂ ਤੋਂ ਕਰਵਾਉਣ ਵਿਰੁੱਧ “ਲਾਗ ਵਹਿਕਲ ਮਾਰਚ” ਕੀਤਾ ਜਾਵੇਗਾ । ਕਾਲੇ ਚੌਗੇ ਨੁਮਾਇੰਦਾ ਦਿਵਸ ਤੇ ਜ਼ੋ ਪ੍ਰਮੁੱਖ ਆਗੂ ਹਾਜਰ ਸਨ । ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਸ਼ਿਵ ਚਰਨ, ਇੰਦਰਪਾਲ ਵਾਲੀਆ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਪਰਮਜੀਤ ਸਿੰਘ, ਮੋਦ ਨਾਥ ਸ਼ਰਮਾ, ਅਮਰ ਨਾਥ, ਰਾਜ ਕੁਮਾਰ ਰਾਜੂ, ਬੀਰਪਾਲ ਸਿੰਘ, ਉਂਕਾਰ ਸਿੰਘ ਦਮਨ, ਦਿਆ ਸ਼ੰਕਰ, ਆਦਿ ਹਾਜਰ ਸਨ ।