post

Jasbeer Singh

(Chief Editor)

Patiala News

ਚੌਥਾ ਦਰਜਾ ਕਰਮਚਾਰੀ “ਆਪ ਸਰਕਾਰ” ਦੀ ਅਣਦੇਖੀ ਵਿਰੁੱਧ ਕਰਨਗੇ ਸੰਘਰਸ਼ : ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ

post-img

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਚੌਥਾ ਦਰਜਾ ਕਰਮਚਾਰੀ “ਆਪ ਸਰਕਾਰ” ਦੀ ਅਣਦੇਖੀ ਵਿਰੁੱਧ ਕਰਨਗੇ ਸੰਘਰਸ਼ : ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਪਟਿਆਲਾ, 17 ਜੁਲਾਈ ( ) ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਚੌਥਾਂ ਦਰਜਾ ਕਰਮਚਾਰੀ ਪੰਜਾਬ ਸਰਕਾਰ ਵਲੋਂ ਉਹਨਾਂ ਦੀਆਂ ਮੰਗਾ ਦੀ ਅਣਦੇਖੀ ਕਰਨ ਵਿਰੁੱਧ ਸੰਘਰਸ਼ ਕਾਰਨ ਰੋਹ ਵਿੱਚ ਹਨ। ਇਹਨਾਂ ਅਦਾਰਿਆਂ ਦੀ ਇੱਕ ਵਿਸ਼ਾਲ ਇਕੱਤਰਤਾ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ, ਮੁੱਖ ਸਲਾਹਕਾਰ ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਮਾਧੋ ਰਾਹੀ ਸਮੇਤ ਕਈ ਆਗੂ ਵੀ ਹਾਜਰ ਸਨ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਦੀ ਤਰਫੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਨੀਅਨ ਆਪ ਸਰਕਾਰ ਨੂੰ ਪਿਛਲੇ ਸਵਾ ਦੋ ਸਾਲਾਂ ਤੋਂ ਆਪਣੀਆਂ ਮੰਗਾਂ ਦੇ ਮੈਮੋਰੰਡਮ ਵੱਖ—ਵੱਖ ਐਕਸ਼ਨ ਕਰਕੇ ਭੇਜਦੀ ਆ ਰਹੀ ਹੈ ਪਰੰਤੂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਪੱਧਰ ਤੇ ਕੋਈ ਗੱਲਬਾਤ ਨਹੀਂ ਕੀਤੀ ਗਈ। ਜਿਸ ਦਾ ਕਰਮਚਾਰੀਆਂ ਵਿੱਚ ਵਿਆਪਕ ਰੋਸ ਹੈ। ਇਹਨਾਂ ਆਗੂਆਂ ਨੇ ਜ਼ੋ ਮੰਗਾ ਸਰਕਾਰ ਨੂੰ ਭੇਜੀਆਂ ਗਈਆਂ ਹਨ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੰਟਰੈਕਟ, ਡੇਲੀਵੇਜਿਜ਼ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਨੀਤੀ ਜ਼ੋ ਮਿਤੀ 11—07—2024 ਨੂੰ ਮੁੜ ਜਾਰੀ ਕੀਤੀ ਹੈ ਖੋਖਲੀ ਹੈ, ਇਹ ਨੀਤੀ ਤਹਿਤ ਕੋਈ ਵੀ ਕੱਚਾ ਕਰਮੀ ਰੈਗੂਲਰ ਨਹੀਂ ਹੁੰਦਾ ਤੇ ਆਉਟ ਸੋਰਸ ਕਰਮੀਆਂ ਨੂੰ ਰੈਗੂਲਰ ਹੋਣ ਦੀ ਨੀਤੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤਰ੍ਹਾਂ ਘੱਟੋ—ਘੱਟ ਉਜਰਤਾਂ ਵਿੱਚ ਪਿਛਲੇ ਦਸ ਸਾਲਾਂ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ। 2004 ਤੋਂ ਬਾਅਦ ਨਿਯੁਕਤ ਹੋਏ ਕਰਮਚਾਰੀਆਂ ਦੀ ਪੈਨਸ਼ਨ ਬਹਾਲੀ ਵੀ ਝੂਠੇ ਲਾਰਿਆਂ ਦੀ ਭੇਂਟ ਚੜੀ ਹੋਈ ਹੈ। ਚੋਥਾ ਦਰਜਾ ਕਰਮਚਾਰੀਆਂ ਨੂੰ ਸਾਲ 2011 ਤੋਂ ਮਿਲ ਰਿਹਾ ਵਿਸ਼ੇਸ਼ ਇੰਕਰੀਮੈਂਟ ਖੋਹਿਆ ਗਿਆ ਹੈ ਤੇ ਦੋ ਸੋ ਰੁਪਏ ਵਿਕਾਸ ਟੈਕਸ ਵਸੂਲਿਆ ਜਾ ਰਿਹਾ ਹੈ, ਇਸ ਤਰ੍ਹਾਂ ਇੱਕ ਚੌਥਾ ਦਰਜਾ ਮੁਲਾਜਮਾਂ ਨੂੰ ਤਕਰੀਬਨ (ਪੰਜ ਹਜਾਰ ਰੁਪਏ) ਦਾ ਪ੍ਰਤੀ ਮਹੀਨਾ ਘਾਟਾ ਪੈ ਰਿਹਾ ਹੈ। ਗਰਮ ਅਤੇ ਠੰਡੀਆਂ ਵਰਦੀਆਂ ਦੀ ਕੀਮਤਾਂ ਵਿੱਚ ਪਿਛਲੇ 15 ਸਾਲਾਂ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ, ਤਨਖਾਹਾਂ ਵਿੱਚ ਵੀ ਢੇਰ ਸਾਰੀਆਂ ਤਰੁੱਟੀਆਂ ਹਨ, ਡੀ.ਏ. ਦੀ ਕਿਸ਼ਤਾਂ ਅਤੇ ਇਸ ਦਾ ਬਕਾਇਆ ਸਮੇਤ ਪੇ ਕਮਿਸ਼ਨ ਦਾ ਬਕਾਇਆ ਵੀ ਸਰਕਾਰ ਦੱਬੀ ਬੈਠੀ ਹੈ। ਇਸ ਤਰ੍ਹਾਂ ਡੇਢ ਦਰਜਨ ਮੰਗਾਂ ਤੇ ਸਰਕਾਰ ਗੱਲਬਾਤ ਨਹੀਂ ਕਰ ਰਹੀ। ਇਹਨਾ ਆਗੂਆਂ ਦਾ ਕਹਿਣਾ ਸੀ ਕਿ ਯੂਨੀਅਨ ਅਗਸਤ ਮਹੀਨੇ ਵਿੱਚ ਸੰਘਰਸ਼ ਦੇ ਰਾਹ ਪਵੇਗੀ। ਆਗੂਆਂ ਨੇ ਮੰਗ ਕੀਤੀ ਕਿ ਸਫਾਈ ਸੇਵਕ ਤੇ ਸੀਵਰਮੈਨ ਨੂੰ ਵੀ ਪੱਕੇ ਕਰਕੇ ਠੇਕੇਦਾਰੀ ਪ੍ਰਥਾ ਦਾ ਖਾਤਮਾ ਕੀਤਾ ਜਾਵੇ । ਇਕੱਤਰਤਾ ਵਿੱਚ ਸਾਥੀ ਮਾਧੋ ਲਾਲ ਰਾਹੀਂ ਦੀ ਪ੍ਰਦੂਸ਼ਨ ਕੰਟਰੋਲ ਬੋਰਡ ਵਿਚਲੀ ਪਦ ਉਨਤੀ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਗੁਰਦਰਸ਼ਨ ਸਿੰਘ, ਜਗਮੋਹਨ ਨੌਲੱਖਾ, ਮਾਧੋ ਰਾਹੀ, ਦਰਸ਼ਨ ਘੱਗਾ, ਕਮਲਜੀਤ ਸਿੰਘ, ਰਾਮ ਲਾਲ ਰਾਮਾ, ਸੁਖਵਿੰਦਰ ਸਿੰਘ, ਪ੍ਰੀਤਮ ਚੰਦ ਠਾਕੁਰ, ਮੇਘ ਰਾਜ, ਬਲਬੀਰ ਸਿੰਘ, ਸ਼ਿਵ ਚਰਨ, ਇੰਦਰਪਾਲ, ਜ਼ਸਪਾਲ ਸਿੰਘ, ਗੁਰਿੰਦਰ ਗੁਰੀ, ਦਿਆ ਸ਼ੰਕਰ, ਪ੍ਰਕਾਸ਼ ਲੁਬਾਣਾ, ਰਾਜੇਸ਼ ਗੋਲੂ, ਲਖਵੀਰ ਸਿੰਘ, ਬਲਵਿੰਦਰ ਸਿੰਘ, ਬੰਸੀ ਲਾਲ, ਤਰਲੋਚਨ ਮਾੜੂ, ਉਤਮਜੀਤ ਸਿੰਘ, ਸੁਨੀਲ ਦੱਤ, ਮੋਧ ਨਾਥ, ਹਰਬੰਸ ਸਿੰਘ, ਉਂਕਾਰ ਸਿੰਘ ਦਮਨ, ਰਾਜੇਸ਼ ਕੁਮਾਰ, ਸਤਿਨਰਾਇਣ ਗੋਨੀ, ਦਲਜੀਤ ਸਿੰਘ ਆਦਿ ਹਾਜਰ ਸਨ।

Related Post