ਮੁਫਤ ਮੈਗਾ ਚੈੱਕਅਪ ਕੈਂਪ ਦਾ ਅੱਜ ਹੋਵੇਗਾ ਆਯੋਜਨ ਪਟਿਆਲਾ, 16 ਮਈ : ਅੱਜ ਈ. ਐਨ. ਟੀ. ਜਨਰਲ ਸਰਜਰੀ ਅਤੇ ਸ਼ੂਗਰ ਦੀਆਂ ਬਿਮਾਰੀਆਂ ਦਾ ਮੁਫਤ ਮੇਗਾ ਚੈੱਕਅੱਪ ਕੈਂਪ ਅੱਜ 17 ਮਈ ਦਿਨ ਸ਼ਨੀਵਾਰ ਨੂੰ ਪਾਰਕ ਹਸਪਤਾਲ ਨਵਾਂ ਬੱਸ ਸਟੈਂਡ ਦੇ ਸਾਹਮਣੇ ਪਟਿਆਲਾ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਾਹਿਰ ਡਾਕਟਰ ਮਰੀਜ਼ਾਂ ਨੂੰ ਚੈੱਕ ਕਰਕੇ ਮੁਫਤ ਡਾਕਟਰੀ ਸਲਾਹ ਦੇਣਗੇ । ਇਸ ਮੌਕੇ ਚੀਫ ਐਗਜੀਕਿਊਟਿਵ ਆਫਿਸਰ ਕਰਨਲ ਰਾਜੁਲ ਸ਼ਰਮਾ ਨੇ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਨੂੰ ਮੁਫਤ ਡਾਕਟਰੀ ਸਲਾਹ ਦਿੱਤੀ ਜਾਵੇਗੀ ਅਤੇ ਨਾਲ ਹੀ ਹੋਣ ਵਾਲੇ ਲੈਬੋਟਰੀ ਟੈਸਟਾਂ ਵਿੱਚ 25 ਫੀਸਦੀ ਦੀ ਛੂਟ ਵੀ ਮਰੀਜ਼ਾਂ ਨੂੰ ਮੌਕੇ ਤੇ ਹੀ ਪ੍ਰਦਾਨ ਕੀਤੀ ਜਾਵੇਗੀ ।
