post

Jasbeer Singh

(Chief Editor)

Sports

ਫਰੈਂਚ ਓਪਨ: ਬੋਪੰਨਾ-ਅਬਡੇਨ ਦੀ ਜੋੜੀ ਕੁਆਰਟਰ ਫਾਈਨਲ ’ਚ

post-img

ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊੁ ਅਬਡੇਨ ਦੀ ਜੋੜੀ ਐੱਨ ਸ੍ਰੀਰਾਮ ਬਾਲਾਜੀ ਅਤੇ ਐੱਮਏ ਰੇਯੇਸ ਵਾਰੇਲਾ ਮਾਰਤਿਨੇਜ਼ ਦੀ ਜੋੜੀ ਨੂੰ ਸੁਪਰ ਟਾਈਬ੍ਰੇਕਰ ਵਿੱਚ ਹਰਾ ਕੇ ਫਰੈਂਚ ਓਪਨ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ। ਦੂਜਾ ਦਰਜਾ ਪ੍ਰਾਪਤ ਬੋਪੰਨਾ ਅਤੇ ਅਬਡੇਨ ਨੇ ਤੀਜੇ ਗੇੜ ਵਿੱਚ 6-7, 6-3, 7-6 ਨਾਲ ਜਿੱਤ ਦਰਜ ਕੀਤੀ। ਬੋਪੰਨਾ ਨੇ ਹੁਣ ਤੱਕ ਪੈਰਿਸ ਓਲੰਪਿਕ ਲਈ ਆਪਣੇ ਜੋੜੀਦਾਰ ਦੀ ਚੋਣ ਨਹੀਂ ਕੀਤੀ ਹੈ। ਬਾਲਾਜੀ ਨੇ ਜ਼ਰੂਰ ਉਸ ਨੂੰ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ ਹੋਵੇਗਾ। ਸਿਖਰਲੇ 10 ਵਿੱਚ ਹੋਣ ਕਾਰਨ ਬੋਪੰਨਾ ਓਲੰਪਿਕ ਲਈ ਆਪਣਾ ਜੋੜੀਦਾਰ ਚੁਣ ਸਕਦਾ ਹੈ। ਪਹਿਲੇ ਸੈੱਟ ਵਿੱਚ ਬਾਲਾਜੀ ਅਤੇ ਮੈਕਸਿਕੋ ਦੇ ਰੇਯੇਸ ਨੇ 5-4 ਦੀ ਲੀਡ ਬਣਾ ਲਈ ਸੀ।

Related Post