go to login
post

Jasbeer Singh

(Chief Editor)

Sports

ਫਰੈਂਚ ਓਪਨ: ਰਿਬਾਕੀਨਾ ਚੌਥੇ ਗੇੜ ’ਚ

post-img

ਗਰੈਂਡ ਸਲੈਮ ਜੇਤੂ ਏਲੀਨਾ ਰਿਬਾਕੀਨਾ ਅਤੇ ਅਰਿਆਨਾ ਸਬਾਲੇਂਕਾ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਫਰੈਂਚ ਓਪਨ ਟੈਨਿਸ ਗਰੈਂਡ ਸਲੈਮ ਦੇ ਚੌਥੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਚੌਥਾ ਦਰਜਾ ਪ੍ਰਾਪਤ ਅਤੇ 2022 ਦੀ ਵਿੰਬਲਡਨ ਚੈਂਪੀਅਨ ਰਿਬਾਕੀਨਾ ਨੇ ਬੈਲਜੀਅਮ ਦੀ ਐਲਿਸ ਮਰਟੇਨਜ਼ ਨੂੰ 6-4, 6-2 ਨਾਲ ਹਰਾਇਆ ਜਦਕਿ ਦੋ ਵਾਰ ਦੀ ਆਸਟਰੇਲੀਅਨ ਓਪਨ ਚੈਂਪੀਅਨ ਸਬਾਲੇਂਕਾ ਨੇ ਪਾਉਲਾ ਬਡੋਸਾ ਨੂੰ 7-5, 6-1 ਨਾਲ ਮਾਤ ਦਿੱਤੀ। ਸਬਾਲੇਂਕਾ ਦਾ ਰੋਲਾਂ ਗੈਰੋ ’ਤੇ ਸਰਬੋਤਮ ਪ੍ਰਦਰਸ਼ਨ ਸੈਮੀ ਫਾਈਨਲ ’ਚ ਪਹੁੰਚਣਾ ਰਿਹਾ ਹੈ। ਇਸੇ ਤਰ੍ਹਾਂ ਰੂਸ ਵਿੱਚ ਜਨਮੀ ਫਰਾਂਸ ਦੀ ਵਾਰਵਾਰਾ ਗ੍ਰਾਚੇਵਾ ਨੇ ਰੋਮਾਨੀਆ ਦੀ ਇਰੀਨਾ ਕੈਮੇਲੀਆ ਬੇਗੂ ਨੂੰ 7-5, 6-3 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਜਗ੍ਹਾ ਬਣਾਈ ਹੈ। ਪੁਰਸ਼ਾਂ ਦੇ ਤੀਜੇ ਗੇੜ ਦੇ ਮੁਕਾਬਲਿਆਂ ਵਿੱਚ ਕੈਨੇਡਾ ਦੇ ਫੇਲਿਕਸ ਔਗਰ ਅਲਿਆਸੀਮੇ ਨੇ ਅਮਰੀਕਾ ਦੇ 15ਵਾਂ ਦਰਜਾ ਪ੍ਰਾਪਤ ਬੈਨ ਸ਼ੈਲਟਨ ਨੂੰ 6-4, 6-2, 6-1 ਨਾਲ ਹਰਾਇਆ।

Related Post