ਆਖ਼ਰਕਾਰ 22 ਘੰਟੇ ਦੀ ਦੇਰ ਮਗਰੋਂ ਰਵਾਨਾ ਹੋਈ ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਉਡਾਣ
- by Aaksh News
- June 3, 2024
ਪਹਿਲੀ ਜੂਨ ਨੂੰ ਏਅਰ ਇੰਡੀਆ ਦੀ ਵੈਨਕੂਵਰ ਜਾਣ ਵਾਲੀ ਉਡਾਣ 22 ਘੰਟੇ ਦੀ ਦੇਰ ਮਗਰੋਂ ਆਖ਼ਰਕਾਰ ਅੱਜ ਤੜਕੇ 3.15 ਵਜੇ ਰਵਾਨਾ ਹੋ ਗਈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਉਡਾਣ ਸ਼ਨਿਚਰਵਾਰ ਸਵੇਰੇ 5.30 ਵਜੇ ਰਵਾਨਾ ਹੋਣੀ ਸੀ ਪਰ ਇਕ ਤਕਨੀਕੀ ਸਮੱਸਿਆ ਕਰ ਕੇ ਏਅਰਲਾਈਨਜ਼ ਨੂੰ ਇਸ ਨੂੰ ਪੁਨਰਨਿਰਧਾਰਤ ਕਰਨਾ ਪਿਆ। ਸੂਤਰ ਨੇ ਕਿਹਾ, ‘‘ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਉਡਾਣ ਜਿਸ ਨੂੰ ਸ਼ਨਿਚਰਵਾਰ ਸਵੇਰੇ ਰਵਾਨਾ ਹੋਣਾ ਸੀ, ਆਖ਼ਰਕਾਰ ਐਤਵਾਰ ਤੜਕੇ 3.15 ਵਜੇ ਰਵਾਨਾ ਹੋਈ।’’ ਏਅਰ ਇੰਡੀਆ ਦੇ ਤਰਜਮਾਨ ਨੇ ਸ਼ਨਿਚਰਵਾ ਨੂੰ ਜਾਰੀ ਬਿਆਨ ਵਿੱਚ ਕਿਹਾ, ‘‘ਏਆਈ 185…ਦੀ ਉਡਾਣ ਵਿੱਚ ਤਕਨੀਕੀ ਮਸਲੇ ਕਾਰਨ ਅਤੇ ਬਾਅਦ ਵਿੱਚ ਚਾਲਕ ਦਲ ਦੀ ਜ਼ਰੂਰੀ ਉਡਾਣ ਡਿਊਟੀ ਸਮਾਂ ਸੀਮਾ ਤਹਿਤ ਆਉਣ ਕਰ ਕੇ ਦੇਰ ਹੋਈ।’’ ਪਿਛਲੇ ਇਕ ਹਫ਼ਤੇ ਵਿੱਚ ਇਹ ਘੱਟੋ-ਘੱਟ ਤੀਜਾ ਮੌਕਾ ਸੀ ਜਦੋੀ ਏਅਰ ਇੰਡੀਆ ਦੀ ਲੰਬੀ ਦੂਰੀ ਦੀਆਂ ਉਡਾਣਾਂ ਨੂੰ ਕਿਸੇ ਨਾ ਕਿਸੇ ਕਾਰਨ ਕਾਫੀ ਦੇਰੀ ਦਾ ਸਾਹਮਣਾ ਕਰਨਾ ਪਿਆ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.