July 6, 2024 03:03:29
post

Jasbeer Singh

(Chief Editor)

Entertainment

ਕੰਗਨਾ ਰਣੌਤ ਤੋਂ ਹੇਮਾ ਮਾਲਿਨੀ ਤੱਕ: ਨਵੀਂ ਸੰਸਦ ਦਾ ਸ਼ਿੰਗਾਰ ਬਣੇ ਕਈ ਸਿਤਾਰੇ

post-img

ਵੋਟਰਾਂ ਵੱਲੋਂ ਇਨ੍ਹਾਂ ਲੋਕ ਸਭਾ ਚੋਣਾਂ ’ਚ ਕਈ ਸਿਤਾਰਿਆਂ (ਬੌਲੀਵੁੱਡ ਅਤੇ ਟੀਵੀ ਕਲਾਕਾਰਾਂ) ’ਤੇ ਭਰੋਸਾ ਪ੍ਰਗਟਾਇਆ ਗਿਆ ਹੈ ਜੋ ਲੋਕ ਸਭਾ ਚੋਣਾਂ ਜਿੱਤਣ ’ਚ ਕਾਮਯਾਬ ਰਹੇ ਹਨ। ਇਨ੍ਹਾਂ ਸਿਤਾਰਿਆਂ ’ਚ ਕੰਗਨਾ ਰਣੌਤ, ਅਰੁਣ ਗੋਇਲ, ਹੇਮਾ ਮਾਲਿਨੀ, ਮਨੋਜ ਤਿਵਾਰੀ ਸ਼ਾਮਲ ਹਨ। ਕੰਗਣਾ ਰਣੌਤ ਬਾਲੀਵੁੱਡ ਦਾ ਪ੍ਰਸਿੱਧ ਚਿਹਰਾ ਹੈ ਜੋ ਆਪਣੇ ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਤੋਂ ਚੁਣੀ ਗਈ ਸੀ। ਉਸ ਨੇ ਛੇ ਵਾਰ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਹਰਾਇਆ। ਇਸੇ ਤਰ੍ਹਾਂ ‘ਰਾਮਾਇਣ’ ਸਟਾਰ ਗੋਵਿਲ ਨੂੰ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉਹ ਉੱਤਰ ਪ੍ਰਦੇਸ਼ ਦੀ ਮੇਰਠ ਸੀਟ ’ਤੇ ਸਮਾਜਵਾਦੀ ਪਾਰਟੀ ਦੀ ਸੁਨੀਤਾ ਯਾਦਵ ਨਾਲ ਨਜ਼ਦੀਕੀ ਲੜਾਈ ਵਿੱਚ ਜਿੱਤਿਆ। ਜਿੱਤ ਦਾ ਫਰਕ ਸਿਰਫ 10,585 ਵੋਟਾਂ ਦਾ ਸੀ। ਹਿੰਦੀ ਸਿਨੇਮਾ ਦਾ ਇੱਕ ਹੋਰ ਪ੍ਰਸਿੱਧ ਚਿਹਰਾ ਹੇਮਾ ਮਾਲਿਨੀ ਮਥੁਰਾ (ਉੱਤਰ ਪ੍ਰਦੇਸ਼) ਤੋਂ ਤੀਜੇ ਕਾਰਜਕਾਲ ਲਈ ਚੁਣੀ ਗਈ। ਇਸੇ ਤਰ੍ਹਾਂ ਸਾਬਕਾ ਭੋਜਪੁਰੀ ਸਿਨੇਮਾ ਸਟਾਰ-ਗਾਇਕ ਅਤੇ ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਨੇ ਕਾਂਗਰਸ ਦੇ ਵਿਰੋਧੀ ਉਮੀਦਵਾਰ ਕਨ੍ਹਈਆ ਕੁਮਾਰ ਨੂੰ ਹਰਾਇਆ। ਇਸ ਸੀਟ ਤੋਂ ਤਿਵਾੜੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਰਵੀ ਕਿਸ਼ਨ, ਇੱਕ ਹੋਰ ਪ੍ਰਸਿੱਧ ਭੋਜਪੁਰੀ ਸਿਨੇਮਾ ਸਟਾਰ ਅਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲੜੇ ਲਗਾਤਾਰ ਦੂਜੀ ਵਾਰ ਚੁਣੇ ਗਏ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਤੋਂ ਕਾਜਲ ਨਿਸ਼ਾਦ ਨੂੰ ਹਰਾਇਆ। ਇਕ ਹੋਰ ਭਾਜਪਾ ਉਮੀਦਵਾਰ ਜੋ ਅਭਿਨੇਤਾ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ ਨੇ ਕੇਰਲ ਦੇ ਤ੍ਰਿਸ਼ੂਰ ਹਲਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਵੀਐਸ ਸੁਨੀਲ ਕੁਮਾਰ ਨੂੰ ਹਰਾਇਆ। ਪੱਛਮੀ ਬੰਗਾਲ ਦੇ ਆਸਨਸੋਲ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰੇ ਗਏ ਦਿੱਗਜ ਅਦਾਕਾਰ ਸ਼ਤਰੂਘਨ ਸਿਨਹਾ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਐੱਸਐੱਸ ਆਹਲੂਵਾਲੀਆ ਨੂੰ ਹਰਾਇਆ।

Related Post