post

Jasbeer Singh

(Chief Editor)

Punjab, Haryana & Himachal

ਜੀ. ਐੱਸ. ਟੀ. ਚੋਰੀ ਦੇ ਮਾਮਲੇ ਵਿਚ 36 ਹੋਰ ਫਰਮਾਂ ਖਿ਼ਲਾਫ਼ ਮਾਮਲਾ ਦਰਜ

post-img

ਜੀ. ਐੱਸ. ਟੀ. ਚੋਰੀ ਦੇ ਮਾਮਲੇ ਵਿਚ 36 ਹੋਰ ਫਰਮਾਂ ਖਿ਼ਲਾਫ਼ ਮਾਮਲਾ ਦਰਜ ਮੰਡੀ ਗੋਬਿੰਦਗੜ੍ਹ : ਪੰਜਾਬ ਦੀ ਪ੍ਰਸਿੱਧ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਜੀ. ਐੱਸ. ਟੀ. ਚੋਰੀ ਦੇ ਮਾਮਲੇ ਵਿਚ 36 ਹੋਰ ਫਾਰਮਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ। ਆਬਾਕਾਰੀ ਅਤੇ ਕਰ ਵਿਭਾਗ ਮੰਡੀ ਗੋਬਿੰਦਗੜ੍ਹ ਦੇ ਅਧਿਕਾਰੀਆਂ ਵੱਲੋਂ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੇ ਵੈਟ ਐਕਟ 2005 ਅਧੀਨ ਮੰਡੀ ਗੋਬਿੰਦਗੜ੍ਹ ਅਤੇ ਆਸ-ਪਾਸ ਦੇ ਸ਼ਹਿਰਾਂ ਦੇ 61 ਫਰਮਾਂ ਦੇ 80 ਵਿਅਕਤੀਆਂ ਵੱਲ ਵਿਭਾਗ ਦੀ 431 ਕਰੋੜ ਰੁਪਏ ਦੇ ਰਿਕਵਰੀ ਬਕਾਇਆ ਹੈ । ਵਿਭਾਗ ਵੱਲੋਂ ਇਹਨਾਂ ਫਰਮਾਂ ਨੂੰ ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਇਹਨਾਂ ਵੱਲੋਂ ਇਹ ਪੈਸਾ ਜਮ੍ਹਾ ਨਹੀਂ ਕਰਵਾਇਆ । ਇਸ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਵੱਲੋਂ ਬੀਤੇ ਦਿਨੀਂ 25 ਫਰਮਾਂ ਦੇ 18 ਵਿਅਕਤੀਆਂ ਵਿਰੁੱਧ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕਰਵਾਇਆ ਹੈ । ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਫਤਿਹਗੜ੍ਹ ਸਾਹਿਬ ਨਾਲ ਮੀਟਿੰਗ ਕੀਤੀ ਜਿਨ੍ਹਾਂ ਭਰੋਸਾ ਦਿਵਾਇਆ ਕਿ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਜਲਦੀ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ । ਇਸ ਮੌਕੇ ਈਟੀਓ ਪ੍ਰਦੀਪ ਕੁਮਾਰ ਸਿੰਗਲਾ, ਈਟੀਓ ਦਿਨੇਸ਼ ਠਾਕੁਰ, ਈਟੀਓ ਹੁਕਮ ਚੰਦ ਬਾਂਸਲ, ਈ. ਟੀ. ਓ. ਚਰਨਜੀਤ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਆਬਾਕਾਰੀ ਤੇ ਕਰ ਵਿਭਾਗ ਵੱਲੋਂ ਕਦੇ ਬਖਸ਼ਿਆ ਨਹੀਂ ਜਾਵੇਗਾ। ਵਿਭਾਗ ਵੱਲੋਂ ਜੀਐੱਸਟੀ ਵਿੱਚ ਜਾਅਲੀ ਰਜਿਸਟਰੇਸ਼ਨ ਲੈਣ ਵਾਲਿਆਂ ਵਿਰੁੱਧ ਅਤੇ ਟੈਕਸ ਚੋਰੀ ਕਰਨ ਵਾਲੇ ਅੰਸਰਾਂ ਖਿਲਾਫ ਸਪੈਸ਼ਲ ਮਹਿਮ ਚਲਾਈ ਜਾ ਰਹੀ ਹੈ ।

Related Post