post

Jasbeer Singh

(Chief Editor)

crime

21 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ

post-img

21 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਪੁਣੇ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਪੁਣੇ ‘ਚ 21 ਸਾਲਾ ਲੜਕੀ ਨਾਲ ਉਸ ਸਮੇਂ ਸਮੂਹਿਕ ਬਲਾਤਕਾਰ ਹੋਇਆ ਜਦੋ਼ ਉਹ ਆਪਣੇ ਦੋਸਤ ਨਾਲ ਘੁੰਮਣ ਗਈ ਸੀ ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਸੁੰਨਸਾਨ ਥਾਂ ’ਤੇ ਤਿੰਨ ਲੜਕਿਆਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਤਿੰਨਾਂ ਨੇ ਦੋਸਤ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਾਹਮਣੇ ਹੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੁਟੇਰੇ ਉਥੋਂ ਭੱਜ ਗਏ। ਪੀੜਤਾ ਦਾ ਦੋਸਤ ਦੇਰ ਰਾਤ ਲੜਕੀ ਨੂੰ ਹਸਪਤਾਲ ਲੈ ਗਿਆ। ਫਿਲਹਾਲ ਲੜਕੀ ਹਸਪਤਾਲ ‘ਚ ਦਾਖਲ ਹੈ। ਪੁਲਿਸ ਟੀਮ ਵੀ ਹਸਪਤਾਲ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਇਸ ਗੈਂਗਰੇਪ ਦੀ ਸੂਚਨਾ ਮਿਲੀ। ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਤਿੰਨ ਅਪਰਾਧੀ ਕੌਣ ਸਨ, ਇਸ ਬਾਰੇ ਵੇਰਵੇ ਸਾਹਮਣੇ ਨਹੀਂ ਆਏ ਹਨ। ਫਿਲਹਾਲ ਪੁਲਸ ਲੜਕੀ ਦੇ ਦੋਸਤ ਤੋਂ ਪੁੱਛਗਿੱਛ ਕਰ ਕੇ ਸਮੂਹਿਕ ਬਲਾਤਕਾਰ ਦਾ ਭੇਤ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਣੇ ਪੁਲਸ ਮੁਤਾਬਕ ਪੀੜਤ ਲੜਕੀ ਅਤੇ ਉਸ ਦਾ ਦੋਸਤ ਦੋਵੇਂ ਕਾਲਜ ਵਿਦਿਆਰਥੀ ਹਨ। ਪੀੜਤ ਲੜਕੀ ਜਲਗਾਓਂ ਦੀ ਰਹਿਣ ਵਾਲੀ ਹੈ, ਜਦਕਿ ਉਸ ਦਾ ਦੋਸਤ ਸੂਰਤ ਦਾ ਰਹਿਣ ਵਾਲਾ ਹੈ। ਦੋਵੇਂ ਇੱਕੋ ਕਾਲਜ ਵਿੱਚ ਪੜ੍ਹਦੇ ਹਨ ਅਤੇ ਉਹ ਦੋਵੇਂ ਰਾਤ ਨੂੰ ਘੁੰਮਣ ਗਏ ਸਨ। ਉਸੇ ਵੇਲੇ ਇੱਕ ਸੁੰਨਸਾਨ ਥਾਂ ਤੇ ਤਿੰਨ ਮੁੰਡਿਆਂ ਨੇ ਉਸਨੂੰ ਘੇਰ ਲਿਆ।

Related Post