post

Jasbeer Singh

(Chief Editor)

Punjab

ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਕਰੀਬ 18 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼; 10 ਮੁਲਜ਼ਮ ਗ੍ਰਿਫ਼ਤਾਰ

post-img

ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਕਰੀਬ 18 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼; 10 ਮੁਲਜ਼ਮ ਗ੍ਰਿਫ਼ਤਾਰ ਮੁਲਜ਼ਮਾਂ ਪਾਸੋਂ 17 ਮੋਬਾਈਲ ਫੋਨ, 06 ਚੈੱਕ ਬੁੱਕਾਂ, 05 ਏ.ਟੀ.ਐਮ.ਕਾਰਡ ਅਤੇ 01 ਪਾਸਪੋਰਟ ਬ੍ਰਾਮਦ ਸੰਗਰੂਰ, 20 ਜੂਨ : ਸ੍ਰੀ ਦਿਲਪ੍ਰੀਤ ਸਿੰਘ, ਆਈ.ਪੀ.ਐਸ., ਕਪਤਾਨ ਪੁਲਿਸ(ਸਥਾਨਕ) ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਤੇ ਭੈੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਾਇਬਰ ਕਰਾਇਮ ਸੰਗਰੂਰ ਵੱਲੋਂ ਕਰਨਵੀਰ ਕਾਂਸਲ ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਨਾਲ ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਕਰੀਬ 17,93, 000/- ਰੁਪਏ ਦੀ ਠੱਗੀ ਕਰਨ ਵਾਲੇ ਮੋਹਾਲੀ ਦੇ ਇੱਕ ਗਰੋਹ ਦੇ 10 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗਿਰੋਹ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ, ਉਪ ਕਪਤਾਨ ਪੁਲਿਸ ਹੋਮੋਸਾਈਡ ਐਂਡ ਫੋਰੈਂਸਿਕ ਸਾਇੰਸ, ਨੇ ਦੱਸਿਆ ਕਿ ਇਸ ਗਰੋਹ ਵੱਲੋਂ ਕਰਨਵੀਰ ਕਾਂਸਲ ਨਾਲ ਵਟਸਐੱਪ ਗਰੁੱਪ ਜ਼ਰੀਏ ਸੰਪਰਕ ਕਰ ਕੇ ਸ਼ੇਅਰ ਮਾਰਕਿਟ ਵਿੱਚ ਇੰਨਵੈਸਟ ਕਰਵਾਉਣ ਲਈ ਭਰੋਸੇ ਵਿੱਚ ਲਿਆ ਗਿਆ ਅਤੇ ਫਿਰ ਜਨਵਰੀ 2025 ਤੋਂ ਫਰਵਰੀ 2025 ਤੱਕ ਲਗਾਤਾਰ ਮੁਦਈ ਪਾਸੋਂ ਪੈਸਾ ਕਿਸ਼ਤਾਂ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਵਾਇਆ ਗਿਆ । ਮੁਦਈ ਮੁਕੱਦਮਾ ਵੱਲੋਂ ਪੁਲਿਸ ਵਿਭਾਗ ਨੂੰ ਦਰਖਾਸਤ ਦੇਣ ਉਪਰੰਤ ਮੁਕਦਮਾ ਨੰਬਰ 7 ਮਿਤੀ 06.03.2025 ਅ/ਧ 318(4), 61(2) ਬੀ.ਐਨ.ਐਸ. ਥਾਣਾ ਸਾਇਬਰ ਕਰਾਇਮ ਸੰਗਰੂਰ ਰਜਿਸਟਰ ਕੀਤਾ ਗਿਆ। ਮੁਕੱਦਮਾ ਰਜਿਸਟਰ ਹੋਣ 'ਤੇ ਐਸ.ਐਸ.ਪੀ. ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਅਫਸਰ ਥਾਣਾ ਸਾਇਬਰ ਕਰਾਇਮ ਸੰਗਰੂਰ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਸ਼੍ਰੀ ਗੰਗਾਨਗਰ, ਅਬੋਹਰ ਅਤੇ ਮੋਹਾਲੀ ਵਿਖੇ ਰੇਡਾਂ ਕੀਤੀਆਂ ਗਈਆਂ ਅਤੇ ਇਸ ਠੱਗੀ ਵਿੱਚ ਸ਼ਾਮਲ 10 ਕਥਿਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਵਿੱਚੋਂ 01 ਕਥਿਤ ਦੋਸ਼ੀ ਸ਼੍ਰੀ ਗੰਗਾਨਗਰ ਰਾਜਸਥਾਨ, 01 ਅਬੋਹਰ ਜ਼ਿਲ੍ਹਾ ਫਾਜ਼ਿਲਕਾ, 01 ਜਨੇਜਾ ਲੁਧਿਆਣਾ, 01 ਪਟਨਾ, ਬਿਹਾਰ, 02 ਗੁਜਰਾਤ, 03 ਉੱਤਰ ਪ੍ਰਦੇਸ਼ ਅਤੇ 01 ਕਥਿਤ ਦੋਸ਼ੀ ਫਰੀਦਾਬਾਦ ਹਰਿਆਣਾ ਤੋਂ ਹਨ। ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਨ ਪਾਸੋਂ ਸਾਇਬਰ ਕਰਾਇਮ ਰੈਕੇਟ ਵਿੱਚ ਵਰਤੇ ਜਾ ਰਿਹਾ 17 ਮੋਬਾਈਲ ਫੋਨ, 06 ਵੱਖ ਵੱਖ ਖਾਤਿਆਂ ਦੀਆਂ ਚੈੱਕ ਬੁਕਾਂ, 05 ਏ.ਟੀ.ਐਮ.ਕਾਰਡ ਅਤੇ 01 ਪਾਸਪੋਰਟ ਬ੍ਰਾਮਦ ਕਰਵਾਇਆ ਗਿਆ ਹੈ । ਦੌਰਾਨੇ ਪੁਲਿਸ ਰਿਮਾਂਡ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਨ ਪਾਸੋਂ ਉਕਤ ਠੱਗੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਠੱਗੀ ਵਿੱਚ ਸ਼ਾਮਲ ਹੋਰ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ ਅਤੇ ਇਹਨਾਂ ਦੇ ਟਿਕਾਣਿਆਂ 'ਤੇ ਰੇਡਾਂ ਕਰ ਕੇ ਬਾਕੀ ਕਥਿਤ ਦੋਸ਼ੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Related Post