post

Jasbeer Singh

(Chief Editor)

Punjab

ਪੁਲਿਸ ਵੱਲੋਂ ਬਨੂੜ ਨੇੜੇ ਗੈਂਗਸਟਰ ਦਾ ਐਨਕਾਉਂਟਰ...

post-img

ਬਨੂੜ ਦੇ ਨੇੜੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰਾਸ ਫਾਇਰਿੰਗ ਦੀ ਖਬਰ ਆ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਕ ਗੈਂਗਸਟਰ ਨੂੰ ਗੋਲੀ ਲੱਗੀ ਹੈ। ਐਨਕਾਉਟਰ ਬਨੂੜ ਸਨੇਟਾ ਨੇੜੇ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਮੁਲਜ਼ਮ ਵਿਦੇਸ਼ ‘ਚ ਬੈਠੇ ਇਕ ਨਾਮੀ ਗੈਂਗਸਟਰ ਦਾ ਸਾਥੀ ਹੈ, ਜਿਸ ਨੇ ਬੀਤੀ ਦੇਰ ਰਾਤ ਟੋਲ ਪਲਾਜ਼ਾ ‘ਤੇ ਇੱਕ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਇਕ ਦੁਕਾਨਦਾਰ ਨੂੰ ਵੀ ਲੁੱਟਿਆ ਸੀ। ਇਸ ਸਬੰਧੀ ਡੀਜੀਪੀ ਪੰਜਾਬ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਦੀਪਕ ਅਤੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ 12 ਘੰਟਿਆਂ ਵਿੱਚ ਦੋ ਵਾਰਦਾਤਾਂ ਨੂੰ ਸੁਲਝਾਇਆ ਹੈ। ਪਟਿਆਲਾ ਪੁਲਿਸ ਵੱਲੋਂ ਬਨੂੜ, ਰਾਜਪੁਰਾ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਉਹ ਰਾਜਪੁਰਾ-ਪਟਿਆਲਾ ਟੋਲ ਪਲਾਜ਼ਾ ਅਤੇ ਰਾਜਪੁਰਾ ਵਿਚ ਇੱਕ ਸ਼ਰਾਬ ਦੇ ਠੇਕੇ ‘ਤੇ ਕੱਲ੍ਹ ਦੇਰ ਰਾਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ ਸ਼ਾਮਲ ਸਨ। ਇਹ ਮੋਹਾਲੀ ਤੋਂ ਆ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ, ਉਹਨਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਪਾਰਟੀ ਨੇ ਆਤਮ ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਅਤੇ ਕਰਾਸ ਫਾਇਰਿੰਗ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ।

Related Post