post

Jasbeer Singh

(Chief Editor)

National

Jammu News : ਪੁਣਛ ਚ ਹਸਪਤਾਲ ਤੇ ਗੁਰਦੁਆਰੇ ਨੇੜੇ ਧਮਾਕਾ, ਅੱਤਵਾਦੀ ਹਮਲੇ ਦਾ ਖਦਸ਼ਾ; ਜਾਂਚ ਚ ਜੁਟੇ ਸੁਰੱਖਿਆ ਬਲ

post-img

Jammu News : ਦੇਰ ਰਾਤ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਨੇੜੇ ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਦਹਿਲ ਗਏ। ਆਵਾਜ਼ ਸੁਣ ਕੇ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਦੇਖਿਆ ਕਿ ਹਸਪਤਾਲ ਅਤੇ ਗੁਰਦੁਆਰੇ ਦੇ ਵਿਚਕਾਰ ਵਾਲੀ ਗਲੀ ਵਿੱਚ ਧਮਾਕਾ ਹੋਇਆ ਸੀ। ਪੁਣਛ ਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਤੇ ਗੁਰਦੁਆਰੇ ਵਿਚਕਾਰਲੀ ਗਲ਼ੀ ਚ ਮੰਗਲਵਾਰ ਦੇਰ ਰਾਤ ਸ਼ੱਕੀ ਹਾਲਾਤ ਚ ਜ਼ਬਰਦਸਤ ਧਮਾਕਾ ਹੋਇਆ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਪੂਰੇ ਇਲਾਕੇ ਚ ਦਹਿਸ਼ਤ ਫੈਲ ਗਈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਅੱਤਵਾਦੀ ਘਟਨਾ ਹੈ ਜਾਂ ਨਹੀਂ। ਸ਼ੁਰੂਆਤੀ ਜਾਂਚ ਚ ਇਹ ਇਕ ਦੇਸੀ ਬੰਬ ਧਮਾਕਾ ਜਾਪਦਾ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਨੇੜੇ ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਦਹਿਲ ਗਏ। ਆਵਾਜ਼ ਸੁਣ ਕੇ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਦੇਖਿਆ ਕਿ ਹਸਪਤਾਲ ਅਤੇ ਗੁਰਦੁਆਰੇ ਦੇ ਵਿਚਕਾਰ ਵਾਲੀ ਗਲੀ ਵਿੱਚ ਧਮਾਕਾ ਹੋਇਆ ਸੀ।ਕੰਧ ਤੇ ਛਰੇ ਲੱਗਣ ਦੇ ਨਿਸ਼ਾਨ ਗੁਰਦੁਆਰੇ ਦੀ ਕੰਧ ਤੇ ਛਰੇ ਲੱਗਣ ਦੇ ਨਿਸ਼ਾਨ ਹਨ। ਕੁਝ ਸਮੇਂ ਬਾਅਦ ਐਸਐਸਪੀ ਪੁਣਛ ਜੁਗਲ ਮਿਨਹਾਸ ਤੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਯਾਸੀਨ ਮੁਹੰਮਦ ਚੌਧਰੀ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਮੌਕੇ ’ਤੇ ਪਹੁੰਚ ਗਏ। ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਸੈਂਪਲ ਲਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਵੇਂ ਹੋਇਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹੱਥ ਨਾਲ ਬਣੀ ਵਿਸਫੋਟਕ ਸਮੱਗਰੀ ਹੈ। ਦੱਸ ਦਈਏ ਕਿ ਪਿਛਲੇ ਡੇਢ ਸਾਲ ਚ ਪੁਣਛ ਜ਼ਿਲ੍ਹੇ ਚ ਇਸ ਤਰ੍ਹਾਂ ਦੇ ਕਰੀਬ ਚਾਰ ਧਮਾਕੇ ਹੋ ਚੁੱਕੇ ਹਨ।

Related Post