

ਘੱਗਾ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਘੱਗਾ, 6 ਜੁਲਾਈ () : ਥਾਣਾ ਘੱਗਾ ਦੀ ਪੁਲਸ ਨੇ ਸਿ਼ਕਾਇਤਕਰਤਾ ਤੇਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਘੱਗਾ ਦੀ ਸਿ਼ਕਾਇਤ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਧਾਰਾ 331 (4), 303 (2), 333, 351(2), 61 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਬਾਜ ਸਿੰਘ, ਹਰਦੇਵ ਸਿੰਘ ਪੁੱਤਰਾਨ ਦਲੀਪ ਸਿੰਘ ਵਾਸੀਆਨ ਪਿੰਡ ਹਰਿਆਉ ਖੁਰਦ ਥਾਣਾ ਪਾਤੜਾਂ ਸ਼ਾਮਲ ਹੈ। ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਤੇਜਿੰਦਰ ਸਿੰਘ ਨੇਦੱਸਿਆ ਕਿ 4 ਜੁਲਾਈ ਨੂੰ ਗੁਰਬਾਜ ਸਿੰਘ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਿਆ, ਜਿਸਨੇ ਹੱਥ ਵਿੱਚ ਲੋਹੇ ਦੀ ਰਾਡ ਵੀ ਫੜੀ ਹੋਈ ਸੀ ਨੇ ਉਸਦੀ ਪਤਨੀ ਤੇ ਹਮਲਾ ਕਰਨ ਦੀ ਜਦੋਂ ਕੋਸਿ਼ਸ਼ ਕੀਤੀ ਤਾਂ ਉਹ ਕਮਰੇ ਅੰਦਰ ਵੜ੍ਹ ਗਈ, ਜਿਸ ਤੇ ਜਦੋਂ ਉਹ ਖੁਦ ਬਾਹਰ ਆਇਆ ਤਾਂ ਗੁਰਬਾਜ ਜਾਨੋ ਮਾਰਨ ਦੀਆ ਧਮਕੀਆਂ ਦੇ ਕੇ ਮੋਕੇ ਤੋ ਫਰਾਰ ਹੋ ਗਿਆ। ਦੱਸਣਯੋਗ ਹੈ ਕਿ ਗੁਰਬਾਜ ਸਿੰਘ ਨੂੰ ਹਰਦੇਵ ਸਿੰਘ ਵਲੋਂ ਸ਼ਹਿ ਦਿੱਤੀ ਜਾਂਦੀ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।