ਥਾਣਾ ਘਨੌਰ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Admin
- May 11, 2025
ਥਾਣਾ ਘਨੌਰ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਘਨੌਰ, 11 ਮਈ : ਥਾਣਾ ਘਨੌਰ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਘੇਰਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਵੱਖ ਵੱਖ ਧਾਰਾਵਾਂ 333, 115 (2), 126 (2), 351 (2), 191 (2), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤੇਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ , ਗੋਗਾ, ਪਿੰਟੂ ਪੁੱਤਰਾਨ ਭਰਪੂਰ ਸਿੰਘ, ਹਰਭਜਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਸਿਆਲੂ ਥਾਣਾ ਘਨੌਰ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਰਲਾ ਰਾਮ ਵਾਸੀ ਸਿਆਲੂ ਥਾਣਾ ਘਨੋਰ ਨੇ ਦੱਸਿਆ ਕਿ 9 ਮਈ ਨੂੰਉਪਰੋਕਤ ਵਿਅਕਤੀਆਂ ਨੇਉਸ ਦੇ ਮੋਟਰ ਵਾਲੇ ਕਮਰੇ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂਕਰ ਦਿੱਤੀ ਹੈ।
