post

Jasbeer Singh

(Chief Editor)

Punjab

ਸਲੂਨ `ਤੇ ਕੰਮ ਸਿੱਖਣ ਆਈ ਕੁੜੀ ਦੀ ਸਕੂਟੀ ਹੋ ਗਈ ਬਾਹਰੋਂ ਚੋਰੀ

post-img

ਸਲੂਨ `ਤੇ ਕੰਮ ਸਿੱਖਣ ਆਈ ਕੁੜੀ ਦੀ ਸਕੂਟੀ ਹੋ ਗਈ ਬਾਹਰੋਂ ਚੋਰੀ ਗੁਰਦਾਸਪੁਰ : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਵਿੱਚ ਬੀਤੀ ਦੁਪਹਿਰ ਬਾਅਦ ਲਾਇਬਰੇਰੀ ਰੋਡ ਤੇ ਸਥਿਤ ਇੱਕ ਸਲੂਨ ਤੇ ਕੰਮ ਸਿੱਖਣ ਆਈ ਲੜਕੀ ਦੀ ਚਿੱਟੇ ਦਿਨ ਸਕੂਟੀ ਚੋਰੀ ਹੋਣ ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਲਾਇਬਰੇਰੀ ਰੋਡ ਤੇ ਇੱਕ ਸਲੂਨ ਤੇ ਕੰਮ ਸਿੱਖਦੀ ਹੈ ਤੇ ਬੀਤੀ ਦੁਪਹਿਰ ਵੀ ਉਹ ਰੋਜ਼ ਦੀ ਤਰ੍ਹਾਂ ਸਲੂਨ ਤੇ ਕੰਮ ਸਿੱਖਣ ਆਈ ਸੀ ਅਤੇ ਆਪਣੀ ਸਕੂਟੀ ਸਲੂਨ ਦੇ ਬਾਹਰ ਜਿੰਦਰਾ ਲਗਾ ਕੇ ਉਪਰ ਸਲੂਨ ਵਿੱਚ ਚਲੀ ਗਈ ਪਰ ਸ਼ਾਮ ਨੂੰ ਜਦੋਂ ਉਹ ਕਲਾਸ ਲਗਾ ਕੇ ਵਾਪਸ ਆਈ ਤਾਂ ਉਸਦੀ ਸਕੂਟੀ ਬਾਹਰ ਨਹੀਂ ਸੀ, ਜਿਸਦੀ ਉਸਨੇ ਇੱਧਰ ਉਧਰ ਭੱਜ ਕੇ ਕਾਫੀ ਭਾਲ ਕੀਤੀ ਪਰ ਸਕੂਟੀ ਨਹੀਂ ਮਿਲੀ ਤਾਂ ਉਸਨੇ ਉਹਨਾਂ ਨੂੰ ਕਾਲ ਕੀਤੀ । ਉਨ੍ਹਾਂ ਨੇ ਲੜਕੀ ਨੂੰ ਥਾਣੇ ਕੰਪਲੇਂਟ ਲਿਖਾਣ ਲਈ ਕਿਹਾ ਜਿਸਦੀ ਕੰਪਲੇਂਟ ਕੱਲ ਦੇਰ ਸ਼ਾਮ ਕਰ ਦਿੱਤੀ ਗਈ ਸੀ । ਉਹਨਾਂ ਮੰਗ ਕੀਤੀ ਕੀ ਪੁਲਸ ਉਹਨਾਂ ਦੀ ਸਕੂਟੀ ਲੱਭ ਕੇ ਵਾਪਸ ਦਵਾਏ ।

Related Post