
ਸਰਕਾਰ ਦੇ ਮਾਪਦੰਡਾਂ `ਤੇ ਖਰਾ ਨਹੀਂ ਉਤਰਣ ਵਾਲੇ ਆਈਲੈਟਸ ਸੈਂਟਰਾਂ ਤੇ ਸਰਕਾਰ ਨੇ ਕਸਿਆ ਸਿ਼ਕੰਜਾ
- by Jasbeer Singh
- September 12, 2024

ਸਰਕਾਰ ਦੇ ਮਾਪਦੰਡਾਂ `ਤੇ ਖਰਾ ਨਹੀਂ ਉਤਰਣ ਵਾਲੇ ਆਈਲੈਟਸ ਸੈਂਟਰਾਂ ਤੇ ਸਰਕਾਰ ਨੇ ਕਸਿਆ ਸਿ਼ਕੰਜਾ ਬਠਿੰਡਾ : ਪੰ਼ਜਾਬ ਸਰਕਾਰ ਵੱਲੋਂ ਸੂਬੇ ਵਿਚ ਚੱਲ ਰਹੇ ਉਨ੍ਹਾਂ ਆਈਲੈਟਸ ਸੈਂਟਰਾਂ `ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਨ੍ਹਾਂ ਵਲੋ਼ ਸਰਕਾਰ ਦੇ ਮਾਪਦੰਡਾਂ `ਤੇ ਖਰਾ ਨਹੀਂ ਉਤਰਿਆ ਜਾ ਰਿਹਾ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਨਿਰਦੇਸ਼ ਜਾਰੀ ਕਰਦੇ ਹੋਏ 3 ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਐੱਮ/ਐੱਸ. ਲਾਰੈਂਸ ਇੰਗਲਿਸ਼ ਅਕੈਡਮੀ, ਨੇੜੇ ਡਾ. ਮਹੇਸ਼ਵਰੀ ਐਂਡ 100 ਫੁੱਟ ਰੋਡ ਜੋ ਕਿ ਰਜਨੀ ਲਾਰੈਂਸ ਪਤਨੀ ਅਨਲ ਲਾਰੈਂਸ ਵਾਸੀ ਹਾਊਸ 100 ਫੁੱਟ ਰੋਡ ਬਠਿੰਡਾ ਦੇ ਨਾਂ ’ਤੇ ਰਜਿਸਟਰਡ ਹੈ। ਉਕਤ ਫਰਮ ਦੇ ਲਾਇਸੰਸ ਦੀ ਮਿਆਦ ਖ਼ਤਮ ਹੋਣ ਉਪਰੰਤ ਲਾਇਸੰਸ ਨੂੰ ਮਿਆਦ ਖ਼ਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਫਾਰਮ ਨੰਬਰ 3 ਭਰ ਕੇ ਰੀਨਿਊ ਕਰਵਾਉਣਾ ਜ਼ਰੂਰੀ ਸੀ। ਇਸ ਸਬੰਧੀ ਉਕਤ ਫਰਮ ਨੂੰ 25 ਅਗਸਤ 2023 ਅਤੇ 10 ਜੁਲਾਈ 2024 ਨੂੰ ਨੋਟਿਸ ਜਾਰੀ ਕਰ ਕੇ ਲਾਇਸੰਸ ਰੀਨਿਊ ਕਰਨ ਸਬੰਧੀ ਹਦਾਇਤ ਵੀ ਕੀਤੀ ਗਈ ਸੀ ਪਰ ਉਕਤ ਫਰਮ ਵੱਲੋਂ ਲਾਇਸੰਸ ਰੀਨਿਊ ਨਹੀਂ ਕਰਵਾਇਆ ਗਿਆ। ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਦੇ ਸੈਕਸ਼ਨ ਤਹਿਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਐੱਮ/ਐੱਸ ਹਾਲਜ ਆਫ ਆਇਲੈਟਸ, ਅਜੀਤ ਰੋਡ ਬਠਿੰਡਾ ਜੋ ਕਿ ਸੰਦੀਪ ਪੁਰੀ ਪੁੱਤਰ ਦਵਿੰਦਰ ਪੁਰੀ ਵਾਸੀ ਭਗਤਾ ਭਾਈਕਾ ਦੇ ਨਾਮ ’ਤੇ ਦਰਜ ਸੀ, ਨੂੰ ਵੀ ਲਾਇਸੰਸ ਰੀਨਿਊ ਨਾ ਕਰਵਾਉਣ ਕਰ ਕੇ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਐੱਮ.ਐੱਸ. ਗਲੋਬ ਟਰੋਟਿੰਗ ਇਮੀਗ੍ਰੇਸ਼ਨ ਐਂਡ ਆਈਲੈਟਸ ਇੰਸਟੀਚਿਊਟ 100 ਫੁੱਟ ਰੋਡ ਬਠਿੰਡਾ ਜੋ ਕਿ ਹਰਜਿੰਦਰ ਸਿੰਘ ਸਿੱਧੂ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 4/2 ਬਾਬਾ ਫਰੀਦ ਨਗਰ ਨੂੰ ਲਾਇਸੰਸ ਰੀਨਿਊ ਨਾ ਕਰਵਾਉਣ ਕਰ ਕੇ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਫਰਮਾਂ ਖ਼ਿਲਾਫ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਫਰਮਾਂ ਖੁਦ ਇਸ ਦੀਆਂ ਜ਼ਿੰਮੇਵਾਰ ਹੋਣਗੀਆਂ।
Related Post
Popular News
Hot Categories
Subscribe To Our Newsletter
No spam, notifications only about new products, updates.