post

Jasbeer Singh

(Chief Editor)

ਚੰਡੀਗੜ੍ਹ ਕੋਠੀ ਵਿਚ ਸੁੱਟੇ ਹੈਂਡ ਗ੍ਰਨੇਡ ਮਾਮਲੇ ਵਿਚ ਆਟੋ ਚਾਲਕ ਵਲੋ਼ ਅਹਿਮ ਖੁਲਾਸਾ

post-img

ਚੰਡੀਗੜ੍ਹ ਕੋਠੀ ਵਿਚ ਸੁੱਟੇ ਹੈਂਡ ਗ੍ਰਨੇਡ ਮਾਮਲੇ ਵਿਚ ਆਟੋ ਚਾਲਕ ਵਲੋ਼ ਅਹਿਮ ਖੁਲਾਸਾ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-10 ਦੇ 575 ਦੇ ਰਹਿਣ ਵਾਲੇ ਸੇਵਾਮੁਕਤ ਪ੍ਰਿੰਸੀਪਲ ਦੇ ਘਰ ਬੁੱਧਵਾਰ ਸ਼ਾਮ ਨੂੰ ਹੋਈ ਹੈਂਡ ਗ੍ਰੇਨੇਡ ਦੀ ਘਟਨਾ ਵਿੱਚ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਆਟੋ ਚਾਲਕ ਕੁਲਦੀਪ ਨੇ ਪੁੱਛਗਿੱਛ ਦੌਰਾਨ ਸੂਤਰਾਂ ਮੁਤਾਬਕ ਦੱਸਿਆ ਕਿ ਸ਼ਾਮ ਕਰੀਬ 5 ਵਜੇ ਨੌਜਵਾਨ ਉਸਦੇ ਆਟੋ ਵਿੱਚ ਬੈਠ ਗਏ ਅਤੇ ਉਸਨੂੰ ਸੈਕਟਰ-10 ਸਥਿਤ ਕੋਠੀ ਨੰਬਰ 575 ਵਿੱਚ ਜਾਣ ਲਈ ਕਿਹਾ। ਅਸਲ ਵਿੱਚ ਉਹ ਪਹਿਲਾਂ ਹੀ ਇੱਥੇ ਦਾ ਰਸਤਾ ਜਾਣਦਾ ਸੀ।ਜਿਵੇਂ ਹੀ ਉਕਤ ਨੌਜਵਾਨਾਂ ਨੇ ਮੌਕੇ `ਤੇ ਪਹੁੰਚ ਕੇ ਆਟੋ `ਚੋਂ ਉਤਰ ਕੇ ਘਰ ਦੇ ਅੰਦਰ ਕੋਈ ਚੀਜ਼ ਸੁੱਟ ਦਿੱਤੀ, ਜਿਸ ਨਾਲ ਜ਼ੋਰਦਾਰ ਧਮਾਕਾ ਹੋ ਗਿਆ। ਇਸ ਤੋਂ ਬਾਅਦ ਡਰ ਦੇ ਮਾਰੇ ਉਸਨੇ ਆਟੋ ਨੂੰ ਉਥੋਂ ਭਜਾ ਦਿੱਤਾ ਅਤੇ ਕੁਝ ਦੇਰ ਬਾਅਦ ਜਦੋਂ ਉਹ ਮੌਕੇ `ਤੇ ਪਹੁੰਚੇ ਤਾਂ ਨੌਜਵਾਨ ਆਟੋ ਤੋਂ ਉਤਰ ਕੇ ਭੱਜ ਗਏ।

Related Post

Instagram