post

Jasbeer Singh

(Chief Editor)

National

ਪੋਤੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਦਾਦਾ ਗ੍ਰਿਫ਼ਤਾਰ

post-img

ਪੋਤੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਦਾਦਾ ਗ੍ਰਿਫ਼ਤਾਰ ਪੁਣੇ, 7 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਪੂਣੇ ਵਿਖੇ ਇਕ ਬਜ਼ੁੁਰਗ ਵਿਅਕਤੀ ਵਲੋਂ ਇਕ ਛੋਟੀ ਬੱਚੀ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਪੂਰਾ ਮਾਮਲਾ ਮਹਾਰਾਸ਼ਟਰ ਵਿਚ ਪੁਣੇ ਦੇ ਪਾਰਵਤੀ ਇਲਾਕੇ ਵਿਚ ਇਕ ਝੁੱਗੀ-ਝੌਂਪੜੀ ਵਿਚ ਆਪਣੀ 9 ਸਾਲ ਦੀ ਪੋਤੀ ਨਾਲ ਕਥਿਤ ਤੌਰ `ਤੇ ਛੇੜਛਾੜ ਕਰਨ ਵਾਲੇ 70 ਸਾਲਾਂ ਦਾਦੇ ਨੂੰ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਨਾਬਾਲਗ ਪੋਤੀ ਨੂੰ ਵਰਗਲਾ ਕੇ ਇਕ ਕਮਰੇ ਵਿਚ ਸੱਦਿਆ ਅਤੇ ਉਸ ਦੇ ਕੱਪੜੇ ਲਾਹੁਣ ਦੀ ਕੋਸਿ਼ਸ਼ ਕੀਤੀ । ਪੀੜ੍ਹਤਾ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਹਸਪਤਾਲ ਬੱਚੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੂੰ ਇਸ ਦੀ ਭਿਣਕ ਲੱਗ ਗਈ, ਜਿਨ੍ਹਾਂ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ `ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ । ਉਨ੍ਹਾਂ ਦੱਸਿਆ ਕਿ ਪੀੜਤਾ ਨੂੰ ਮੈਡੀਕਲ ਜਾਂਚ ਲਈ ਤੁਰੰਤ ਸਸੂਨ ਜਨਰਲ ਹਸਪਤਾਲ ਲਿਜਾਇਆ ਗਿਆ ।

Related Post

Instagram