post

Jasbeer Singh

(Chief Editor)

Punjab

ਗੁਰਦਾਸਪੁਰ ਵਿਖੇ ਹੋਇਆ ਪੁਲਸ ਚੌਕੀ ‘ਤੇ ਗ੍ਰ੍ਰੇਨੇਡ ਹਮਲਾ

post-img

ਗੁਰਦਾਸਪੁਰ ਵਿਖੇ ਹੋਇਆ ਪੁਲਸ ਚੌਕੀ ‘ਤੇ ਗ੍ਰ੍ਰੇਨੇਡ ਹਮਲਾ ਗੁਰਦਾਸਪੁਰ : ਪੰਜਾਬ ‘ਚ ਅੱਜ ਫਿਰ ਪੁਲਸ ਚੌਕੀ ‘ਤੇ ਹਮਲਾ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਪੁਲਸ ਚੌਕੀ ਬਖਸ਼ੀਵਾਲ ‘ਚ ਗ੍ਰਨੇਡ ਹਮਲਾ ਹੋਇਆ ਹੈ। ਸੀਨੀਅਰ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਪੁਲਸ ਚੌਂਕੀ ਪਿਛਲੇ ਕੁਝ ਦਿਨਾਂ ਤੋਂ ਬੰਦ ਪਈ ਸੀ ।

Related Post